• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਧੋਨੀ ਆਪਣ ਨਵੇਂ ਹੇਅਰਸਟਾਈਲ ਕਾਰਨ ਫਿਰ ਤੋਂ ਚਰਚਾ 'ਚ

  

Share
  ਨਵੀਂ ਦਿੱਲੀ : ਐੱਮ.ਐੱਸ.ਧੋਨੀ ਦੁਨੀਆ ਭਰ 'ਚ ਆਪਣੀ ਸ਼ਾਨਦਾਰ ਕਪਤਾਨੀ, ਮੈਚ ਜਿਤਾਉ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਲਈ ਮਸ਼ਹੂਰ ਹੈ, ਪਰ ਉਨ੍ਹਾਂ ਦੇ ਇਕ ਹੋਰ ਸਟਾਈਲ ਦੀ ਪੂਰੀ ਦੁਨੀਆ ਦੀਵਾਨੀ ਹੈ। ਧੋਨੀ ਦਾ ਹੇਅਰਸਟਾਈਲ ਵੀ ਉਨ੍ਹਾਂ ਦੀ ਪਛਾਣ ਹੈ। ਪਿਛਲੇ 10 ਸਾਲਾਂ 'ਚ ਧੋਨੀ ਦੇ ਵਾਲਾਂ ਨੇ ਹਮੇਸ਼ਾ ਸੁਰਖੀਆਂ ਬਟੋਰੀਆਂ ਹਨ। ਜਦੋਂ-ਜਦੋਂ ਮਾਹੀ ਨੇ ਆਪਣਾ ਹੇਅਰਸਟਾਈਲ ਬਦਲਿਆ, ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਵਾਰ ਧੋਨੀ ਨੇ ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਇਕ ਵਾਰ ਫਿਰ ਆਪਣਾ ਲੁਕ ਬਦਲ ਲਿਆ ਹੈ। ਉਨ੍ਹਾਂ ਨੇ ਮੁੰਬਈ ਦੇ ਇਕ ਸਲੂਨ 'ਚ ਨਵਾਂ ਹੇਅਰਕਟ ਕਰਵਾਇਆ ਹੈ। ਐੱਮ.ਐੱਸ. ਧੋਨੀ ਨੇ ਇਸ ਵਾਰ ਵੀ ਹਾਕ ਹੇਅਰਕਟ ਰੱਖ ਲਿਆ ਹੈ। 37 ਸਾਲ ਦੇ ਇਸ ਖਿਡਾਰੀ ਦੀ ਫੋਟੋ ਮੁੰਬਈ ਦੇ ਸਲੂਨ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਧੋਨੀ ਪਹਿਲਾਂ ਵੀ ਇਸ ਤਰ੍ਹਾਂ ਦਾ ਹੇਅਰਕਟ ਕਰਵਾ ਚੁੱਕੇ ਹਨ। ਫੈਨਜ਼ ਧੋਨੀ ਦੇ ਇਸ ਲੁਕ ਨੂੰ ਬਹੁਤ ਪਸੰਦ ਕਰ ਰਹੇ ਹਨ।

https://twitter.com/SanjayMsd07/status/1023114751834898433
ਧੋਨੀ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਲੰਮੇ ਵਾਲ ਰੱਖਦੇ ਸਨ, ਇਸ ਤੋਂ ਬਾਅਦ ਜਿਵੇ-ਜਿਵੇ ਉਨ੍ਹਾਂ ਦੀ ਉਮਰ ਵਧਦੀ ਗਈ, ਉਨ੍ਹਾਂ ਦੇ ਵਾਲ ਛੋਟੇ ਹੁੰਦੇ ਗਏ, 2011 ਵਰਲਡ ਕੱਪ ਜਿੱਤਣ ਤੋਂ ਬਾਅਦ ਤਾਂ ਧੋਨੀ ਨੇ ਆਪਣਾ ਸਿਰ ਹੀ ਮੁੰਡਵਾ ਲਿਆ ਸੀ। ਧੋਨੀ ਆਈ.ਪੀ.ਐੱਲ. ਦੌਰਾਨ ਵੀ ਕਈ ਤਰ੍ਹਾਂ ਦੇ ਹੇਅਰਸਟਾਈਲਸ 'ਚ ਦਿਖਦੇ ਸਨ, ਜਿਸ 'ਚ ਹਾਕ, ਸਪਾਈਕਸਜ਼ ਵਰਗੇ ਹੇਅਰਸਟਾਈਲ ਬਹੁਤ ਚਰਚਿਤ ਹੋਏ। ਮਾਹੀ ਦੇ ਵਾਲਾਂ ਦੀ ਤਾਰੀਫ ਸਿਰਫ ਫੈਨਜ਼ ਹੀ ਨਹੀਂ ਬਲਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਵੀ ਕਰ ਚੁੱਕੇ ਹਨ।