• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੈਪਟਨ ਅੱਜ ਕਰਨਗੇ ਸਭ ਤੋਂ ਵੱਡੀ 'ਨਸ਼ਾ ਵਿਰੋਧੀ ਮੁਹਿੰਮ' ਦਾ ਆਗਾਜ਼

  

Share
  ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਦੁਪਹਿਰ ਨੂੰ ਸੈਕਟਰ-17 ਦੇ ਹੋਟਲ 'ਚ ਸਭ ਤੋਂ ਵੱਡੀ 'ਨਸ਼ਾ ਵਿਰੋਧੀ ਮੁਹਿੰਮ' ਦਾ ਆਗਾਜ਼ ਕਰਨਗੇ। ਅਨ-ਏਡਿਡ ਕਾਲਜਾਂ ਦੇ ਵੱਖ-ਵੱਖ ਸੰਗਠਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੀ ਇਹ ਮੁਹਿੰਮ ਸੋਮਵਾਰ ਨੂੰ ਸ਼ੁਰੂ ਹੋਵੇਗੀ, ਜਿਸ ਦਾ ਉਦਘਾਟਨ ਮੁੱਖ ਮੰਤਰੀ ਕਰਨਗੇ। ਕਮੇਟੀ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ 'ਨਸ਼ਾ ਵਿਰੋਧੀ ਮੁਹਿੰਮ' ਹੋਵੇਗੀ।
ਚੰਡੀਗੜ੍ਹ 'ਚ ਹੋਣ ਵਾਲੇ ਇਸ ਸਮਾਰੋਹ 'ਚ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ ਅਤੇ ਰਾਣਾ ਗੁਰਮੀਤ ਸੋਢੀ ਸ਼ਾਮਲ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਸੇਖੜੀ ਕਰਨਗੇ। ਕਮੇਟੀ ਦੇ ਬੁਲਾਰੇ ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਅਗਲੇ 2 ਮਹੀਨਿਆਂ 'ਚ ਇਸ ਮੁਹਿੰਮ ਨੂੰ 22 ਜ਼ਿਲਿਆਂ 'ਚ ਲਿਆਂਦਾ ਜਾਵੇਗਾ।
ਇਨ੍ਹਾਂ ਜ਼ਿਲਿਆਂ 'ਚ ਸਥਿਤ 1600 ਕਾਲਜਾਂ 'ਚ ਪੜ੍ਹਨ ਵਾਲੇ ਕਰੀਬ 5 ਲੱਖ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਨਸ਼ਿਆਂ ਦੇ ਖਿਲਾਫ ਲੜਨ ਦੇ ਮਾਮਲੇ 'ਚ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰੇਗੀ।