• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਦੇਸ਼ ਨੂੰ ਬਣਾਉਣ 'ਚ ਉਦਯੋਗਪਤੀਆਂ ਦੀ ਪ੍ਰਮੁੱਖ ਭੂਮਿਕਾ, ਉਹ ਚੋਰ-ਲੁਟੇਰੇ ਨਹੀਂ : ਮੋਦੀ

  

Share
  ਲਖਨਊ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਬਣਾਉਣ 'ਚ ਉਦਯੋਗਪਤੀਆਂ ਦੀ ਪ੍ਰਮੁਖ ਭੂਮਿਕਾ ਹੈ ਅਤੇ ਉਹ ਚੋਰ-ਲੁਟੇਰੇ ਨਹੀਂ ਹਨ। ਐਤਵਾਰ ਆਪਣੇ ਉਤਰ ਪ੍ਰਦੇਸ਼ ਦੇ ਦੋ ਦਿਨਾ ਦੌਰੇ ਦੌਰਾਨ ਲਖਨਊ 'ਚ 60 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀਆਂ 81 ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਪਿੱਛੋਂ ਉਦਯੋਗਪਤੀਆਂ ਨਾਲ ਆਪਣੇ ਸਬੰਧਾਂ ਦਾ ਬਚਾਅ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ 'ਚ ਉਦਯੋਗਪਤੀਆਂ ਦੀ ਪ੍ਰਮੁਖ ਭੂਮਿਕਾ ਹੈ। ਉਨ੍ਹਾਂ ਨੂੰ ਚੋਰ ਜਾਂ ਲੁਟੇਰੇ ਕਹਿ ਕੇ ਅਪਮਾਨਤ ਨਹੀਂ ਕੀਤਾ ਜਾ ਸਕਦਾ। ਮੈਂ ਅਕਸਰ ਹੀ ਉਦਯੋਗਪਤੀਆਂ ਨੂੰ ਮਿਲਦਾ ਰਹਿੰਦਾ ਹਾਂ। ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦਾ ਹਾਂ ਕਿਉੁਂਕਿ ਮੇਰੇ ਇਰਾਦੇ ਨੇਕ ਹਨ। ਦੇਸ਼ 'ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀਆਂ ਉਦਯੋਗਪਤੀਆਂ ਨਾਲ ਤਸਵੀਰਾਂ ਤਾਂ ਨਹੀਂ ਹਨ ਪਰ ਸ਼ਾਇਦ ਹੀ ਕੋਈ ਅਜਿਹਾ ਉਦਯੋਗਪਤੀ ਹੋਵੇਗਾ ਜਿਸ ਦੇ ਘਰ ਜਾ ਕੇ ਉਨ੍ਹਾਂ ਦੰਡਵਤ ਪ੍ਰਣਾਮ ਨਾ ਕੀਤਾ ਹੋਵੇ। ਉਨ੍ਹਾਂ ਸਪਾ ਦੇ ਸਾਬਕਾ ਨੇਤਾ ਅਮਰ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਮਰ ਸਿੰਘ ਕੋਲ ਸਭ ਦੀ ਹਿਸਟਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਯੂ. ਪੀ. ਦੇ 22 ਕਰੋੜ ਲੋਕਾਂ ਨੂੰ ਵਚਨ ਦਿੱਤਾ ਸੀ ਕਿ ਉਨ੍ਹਾਂ ਦੇ ਪਿਆਰ ਨੂੰ ਵਿਆਜ ਸਮੇਤ ਵਾਪਸ ਕਰਾਂਗਾ। ਇਹ ਜੋ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ, ਉਸੇ ਵਚਨਬੱਧਤਾ ਦਾ ਹਿੱਸਾ ਹਨ।