• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

66 ਸਾਲਾਂ ਬਜ਼ੁਰਗ ਨੂੰ 35 ਲੱਖ ਪਈ ਫੇਸਬੁੱਕ 'ਤੇ ''ਆਸ਼ਕੀ''

  

Share
  ਹਰਿਆਣਾ : ਸੋਸ਼ਲ ਮੀਡੀਆ ਦਾ ਟਰੈਂਡ ਇਨ੍ਹਾਂ ਜ਼ਿਆਦਾ ਵਧ ਗਿਆ ਹੈ ਕਿ ਬਜ਼ੁਰਗ ਹੋਵੇ ਜਾਂ ਜਵਾਨ ਸਾਰਿਆਂ ਨੂੰ ਇਸ ਦੀ ਲੱਤ ਲੱਗੀ ਹੈ। ਇਸ ਦੇ ਚੱਲਦੇ ਆਏ ਦਿਨ ਕੋਈ ਨਾ ਕੋਈ ਆਨਲਾਈਨ ਫਰਾਡ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਸੋਸ਼ਲ ਮੀਡੀਆ ਦੇ ਚੱਲਦੇ ਹਾਲ ਹੀ 'ਚ 66 ਸਾਲਾਂ ਕੁਆਰੇ ਬਜ਼ੁਰਗ ਨੇ 35 ਲੱਖ ਰੁਪਏ ਗੁਆ ਦਿੱਤੇ। ਮਾਮਲਾ ਗੁਰੂਗ੍ਰਾਮ ਦਾ ਹੈ ਜਿਥੇ ਸਾਬਕਾ ਬੈਂਕਰ ਬਜ਼ੁਰਗ ਨੂੰ ਫੇਸਬੁੱਕ 'ਤੇ ਇਕ ਅਣਜਾਣ ਲੜਕੀ ਨਾਲ ਦੋਸਤੀ ਕਰਨਾ ਮਹਿੰਗਾ ਪੈ ਗਿਆ। ਦਰਅਸਲ ਗੁਰੂਗਰਾਮ ਦੇ ਸਾਬਕਾ ਬੈਂਕ ਅਧਿਕਾਰੀ ਦੀ 19 ਮਈ ਨੂੰ ਜੈਨੀ ਐਡਰਸਨ ਨਾਂ ਦੀ ਇਕ ਲੜਕੀ ਨਾਲ ਫੇਸਬੁੱਕ 'ਤੇ ਦੋਸਤੀ ਹੋਈ। ਦੋਸਤੀ ਤੋਂ ਬਾਅਦ ਜਦ ਗੱਲ ਅੱਗੇ ਵਧੀ ਤਾਂ ਮਹਿਲਾ ਨੇ ਉਸ ਨੂੰ ਦੱਸਿਆ ਕਿ ਉਹ ਲੰਡਨ 'ਚ ਆਪਣੀ ਮਾਂ ਨਾਲ ਰਹਿੰਦੀ ਹੈ ਅਤੇ ਲੰਡਨ 'ਚ ਹੀ ਉਸ ਦੀ ਜ਼ਿਊਲਰੀ ਦੀ ਦੁਕਾਨ ਵੀ ਹੈ। ਮਹਿਲਾ ਦਾ ਕਹਿਣਾ ਸੀ ਕਿ ਇਸ ਸਿਲਸਿਲੇ 'ਚ ਉਹ ਭਾਰਤ ਸਮੇਤ ਦੁਨੀਆਭਰ ਦੇ ਕਈ ਦੇਸ਼ਾਂ 'ਚ ਜਾਂਦੀ ਰਹਿੰਦੀ ਹੈ। ਜਾਣਕਾਰੀ ਮੁਤਾਬਕ ਫੇਸਬੁੱਕ ਤੋਂ ਬਾਅਦ ਬੈਂਕ ਕਰਮਚਾਰੀ ਅਤੇ ਜੈਨੀ ਦੀ ਗੱਲਬਾਤ ਵਟਸਐਪ 'ਤੇ ਵੀ ਹੋਣ ਲੱਗੀ। ਗੱਲਬਾਤ ਅੱਗੇ ਵਧੀ ਅਤੇ ਕੁਝ ਦਿਨਾਂ ਬਾਅਦ 26 ਮਈ ਨੂੰ ਜੈਨੀ ਨੇ ਕਿਹਾ ਕਿ ਉਹ ਆਪਣੀ ਦੁਕਾਨ ਦੀ 11ਵੀਂ ਵਰ੍ਹੇਗੰਢ ਸੈਲੀਬ੍ਰੇਟ ਕਰਨਾ ਦਾ ਪਲਾਨ ਬਣਾ ਰਹੀ ਹੈ ਜਿਸ ਦੇ ਉਹ ਉਸ ਬੁਲਾਉਣਾ ਚਾਹੁੰਦੀ ਹੈ। ਜੈਨੀ ਨੇ ਬਜ਼ੁਰਗ ਦੇ ਘਰ ਦਾ ਪਤਾ ਵੀ ਮੰਗਿਆ, ਜਿਸ 'ਤੇ ਉਹ ਉਸ ਨੂੰ ਕਈ ਤੋਹਫੇ ਭੇਜਣਾ ਚਾਹੁੰਦੀ ਸੀ। ਉਨ੍ਹਾਂ ਨੇ ਉਸ ਨੂੰ ਘਰ ਦਾ ਪਤਾ ਦੱਸ ਦਿੱਤਾ ਪਰ ਇੱਕਲੇ ਹੋਣ ਅਤੇ ਕੁਝ ਰੁਝੇਵਿਆਂ ਦੇ ਚੱਲਦੇ ਬਜ਼ੁਰਗ ਨੇ ਆਉਣ ਤੋਂ ਪ੍ਰੇਸ਼ਾਨੀ ਜ਼ਾਹਿਰ ਕੀਤੀ। 29 ਮਈ ਨੂੰ ਜੈਨੀ ਨੇ ਕਿਹਾ ਕਿ ਉਹ ਉਸ ਨੂੰ ਮਿਲਣ ਜਲਦ ਹੀ ਭਾਰਤ ਆਉਣ ਵਾਲੀ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਜੈਨੀ ਨੇ ਉਸ ਨੂੰ ਕਿਹਾ ਸੀ ਕਿ ਉਹ ਮੁੰਬਈ ਫਿਰ ਉੱਥੋ ਦਿੱਲੀ ਉਸ ਨੂੰ ਮਿਲਣ ਆਵੇਗੀ। ਇਸ ਗੱਲਬਾਤ ਤੋਂ ਕੁਝ ਦਿਨਾਂ ਬਾਅਦ ਇਕ 1 ਜੂਨ ਨੂੰ ਬਜ਼ੁਰਗ ਨੂੰ ਪੂਜਾ ਨਾਂ ਦੀ ਇਕ ਲੜਕੀ ਦਾ ਫੋਨ ਆਇਆ। ਪੂਜਾ ਖੁਦ ਨੂੰ ਇੰਮੀਗ੍ਰੇਸ਼ਨ ਡਿਪਾਰਟਮੈਂਟ ਦੀ ਅਧਿਕਾਰੀ ਦੱਸ ਰਹੀ ਸੀ। ਉਸ ਨੇ ਕਿਹਾ ਕਿ ਮੁੰਬਈ ਏਅਰਪੋਰਟ 'ਚ ਉਸ ਦੀ ਦੋਸਤ ਜੈਨੀ ਨੂੰ ਫੜ੍ਹ ਲਿਆ ਗਿਆ ਹੈ। Àਸ ਨੂੰ 68 ਲੱਖ ਦੀ ਵਿਦੇਸ਼ੀ ਕਰੰਸੀ ਨਾਲ ਫੜ੍ਹਿਆ ਗਿਆ ਹੈ। ਜਿਸ ਦੇ ਬਾਰੇ 'ਚ ਉਹ ਸਹੀ ਜਵਾਬ ਨਹੀਂ ਦੇ ਰਹੀ ਹੈ। ਇਹ ਕਹਿੰਦੇ ਹੋਏ ਖੁਦ ਨੂੰ ਇੰਮੀਗ੍ਰੇਸ਼ਨ ਅਧਿਕਾਰੀ ਦੱਸਣ ਵਾਲੀ ਪੂਜਾ ਨੇ ਬਜ਼ੁਰਗ ਦੀ ਗੱਲ ਐਨੀ ਨਾਲ ਕਰਵਾਈ। ਐਨੀ ਫੋਨ 'ਤੇ ਰੋਣ ਲੱਗੀ ਅਤੇ ਬਜ਼ੁਰਗ ਤੋਂ ਉਸ ਨੂੰ ਲੈ ਜਾਣ ਲਈ ਕਹਿਣ ਲੱਗੀ। ਐਨੀ ਨੇ ਕਿਹਾ ਕਿ ਉਹ ਜੁਰਮਾਨੇ ਦੇ ਪੈਸੇ ਭਰ ਦੇਵੇ। ਉਹ ਦਿੱਲੀ ਵਾਪਸ ਆ ਕੇ ਸਾਰੇ ਪੈਸੇ ਵਾਪਸ ਕਰ ਦੇਵੇਗੀ। ਪਿਆਰ 'ਚ ਪਏ ਬਜ਼ੁਰਗ ਨੇ ਐਨੀ ਨੂੰ ਦੱਸੇ ਵੱਖ-ਵੱਖ ਬੈਂਕ ਅਕਾਊਂਟ 'ਚ 35 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ, ਜਿਸ 'ਚ ਉਨ੍ਹਾਂ ਨੂੰ 13 ਲੱਖ ਰੁਪਏ ਆਪਣੀ ਸੇਵਿੰਗ ਤੋਂ ਅਤੇ 22 ਲੱਖ ਰੁਪਏ ਕਰਜ਼ ਲੈ ਕੇ ਇਹ ਰਕਮ ਦਿੱਤੀ। ਬਜ਼ੁਰਗ ਮੁਤਾਬਕ ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਐਨੀ ਦਾ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਐਨੀ ਦਿੱਲੀ ਆਈ। ਬਜ਼ੁਰਗ ਨੇ ਫੇਸਬੁੱਕ 'ਤੇ ਵੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ 'ਚ ਇਸ ਦੀ ਸ਼ਿਕਾਇਤ ਕੀਤੀ। ਪੁਲਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਸਾਈਬਰ ਸੇਲ ਦੀ ਮਦਦ ਨਾਲ ਐਨੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।