• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬ੍ਰਿਟੇਨ : 5 ਲੋਕਾਂ 'ਤੇ 3 ਸਾਲਾ ਬੱਚੇ 'ਤੇ ਐਸਿਡ ਹਮਲਾ ਕਰਨ ਦਾ ਦੋਸ਼

  

Share
  ਲੰਡਨ : ਬ੍ਰਿਟੇਨ ਵਿਚ 5 ਵਿਅਕਤੀਆਂ 'ਤੇ ਐਸਿਡ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਅੱਜ 22 ਤੋਂ 41 ਸਾਲ ਦੀ ਉਮਰ ਦੇ 5 ਵਿਅਕਤੀਆਂ 'ਤੇ ਦੋਸ਼ ਲਗਾਇਆ ਗਿਆ। ਮੱਧ ਇੰਗਲੈਂਡ ਦੇ ਵੋਰਸੈਸਟਰ ਵਿਚ ਇਕ ਸਟੋਰ ਦੇ ਬਾਹਰ ਸ਼ਨੀਵਾਰ ਨੂੰ ਹਮਲੇ ਦੇ ਬਾਅਦ ਲੜਕੇ ਨੂੰ ਗੰਭੀਰ ਹਾਲਤ ਵਿਚ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਸ ਦਾ ਹੱਥ ਅਤੇ ਚਿਹਰਾ ਝੁਲਸ ਗਿਆ ਹੈ।
ਵੈਸਟ ਮਰਸੀਆ ਪੁਲਸ ਨੇ ਦੱਸਿਆ ਕਿ 26, 25 ਅਤੇ 22 ਸਾਲ ਦੀ ਉਮਰ ਦੇ ਲੰਡਨ ਦੇ ਤਿੰਨ ਵਿਅਕਤੀਆਂ ਅਤੇ 41 ਅਤੇ 39 ਸਾਲਾ ਵਾਲਵਰ ਹੈਮਪਟਨ ਦੇ ਦੋ ਵਿਅਕਤੀਆਂ 'ਤੇ ਲੜਕੇ ਨੂੰ ਗੰਭੀਰ ਸੱਟ ਪਹੁੰਚਾਉਣ ਦੀ ਸਾਜਸ਼ ਰਚਣ ਦੇ ਦੋਸ਼ ਲਗਾਏ ਗਏ ਹਨ। ਆਮ ਤੌਰ 'ਤੇ ਜਦੋਂ ਸ਼ੱਕੀਆਂ 'ਤੇ ਦੋਸ਼ ਲਗਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਮ ਜਨਤਕ ਕੀਤੇ ਜਾਂਦੇ ਹਨ ਪਰ ਪੁਲਸ ਨੇ ਦੱਸਿਆ ਕਿ ''ਕਾਨੂੰਨੀ ਕਾਰਨਾਂ'' ਕਾਰਨ ਦੋਸ਼ੀਆਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੰਜ ਵਿਅਕਤੀਆਂ ਨੂੰ ਅੱਜ ਕਿਡਰਮਿੰਸਟਰ ਮਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।