• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੂਰੇ ਦੇਸ਼ 'ਚ ਬਣਨਗੇ 2.5 ਲੱਖ ਵਾਈ-ਫਾਈ 'ਹਾਟ-ਸਪਾਟ'

  

Share
  ਨਵੀਂ ਦਿੱਲੀ : ਸਰਕਾਰ ਦੀ ਦੇਸ਼ ਭਰ 'ਚ ਢਾਈ ਲੱਖ ਵਾਈ-ਫਾਈ ਹਾਟ-ਸਪਾਟ ਲਗਾਉਣ ਦੀ ਯੋਜਨਾ ਹੈ। ਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਬੁੱਧਵਾਰ ਨੂੰ ਲੋਕਸਭਾ 'ਚ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ ਕਿ ਦੇਸ਼ 'ਚ ਇੰਟਰਨੈੱਟ ਦੀ ਉਪਲੱਬਧਤਾ ਵਧਾਉਣ ਦੇ ਲਈ ਭਾਰਤ ਨੈੱਟ ਯੋਜਨਾ ਦੇ ਤਹਿਤ ਸਾਰੇ ਢਾਈ ਲੱਖ ਪੇਂਡੂ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਦੇ ਰਾਹੀਂ ਬ੍ਰਾਡਬੈਂਡ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਇਲਾਵਾ ਦੇਸ਼ ਭਰ 'ਚ ਢਾਈ ਲੱਖ ਵਾਈ-ਫਾਈ ਹਾਟ-ਸਪਾਟ ਲਗਾਉਣ ਦੀ ਵੀ ਯੋਜਨਾ ਹੈ। ਬੀ.ਐੱਸ.ਐੱਨ.ਐੱਲ. ਦੀਆਂ ਸਾਰੀਆਂ 25 ਹਜ਼ਾਰ ਐਕਸਚੇਂਜਾਂ 'ਚ ਵੀ ਹਾਟ-ਸਪਾਟ ਲਗਾਉਣ ਦੀ ਯੋਜਨਾ ਹੈ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਚਾਰ ਸਾਲ 'ਚ ਦੇਸ਼ 'ਚ ਦੂਰਸੰਚਾਰ ਦਾ ਬੁਨਿਆਦੀ ਢਾਂਚਾ ਦੁਗਣੇ ਤੋਂ ਵੀ ਜ਼ਿਆਦਾ ਹੋਇਆ ਹੈ। ਬੇਸ ਟ੍ਰਾਂਸੀਵਰ ਸਟੇਸ਼ਨਾਂ ਦੀ ਗਿਣਤੀ ਸਾਲ 2014 ਦੇ 7,90,000 ਤੋ ਵਧ ਕੇ 18 ਲੱਖ ਹੋ ਚੁੱਕੀ ਹੈ। ਆਪਟੀਕਲ ਫਾਈਬਰ ਵਿਛਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਭਾਰਤ ਨੈੱਟ ਯੋਜਨਾ ਦੇ ਪਹਿਲੇ ਪੜਾਅ 'ਚ ਇਕ ਲੱਖ ਪੇਂਡੂ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਗਿਆ ਜਦ ਕਿ ਦੂਜੇ ਪੜਾਅ 'ਚ ਮਾਰਚ 2019 ਤੱਕ 1.5 ਲੱਖ ਪੇਂਡੂ ਪੰਚਾਇਤਾਂ ਨੂੰ ਜੋੜਿਆ ਜਾਣਾ ਹੈ। ਹੁਣ ਤੱਕ ਕੁੱਲ 1,13,91 ਪੇਂਡੂ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਜਾ ਚੁੱਕਾ ਹੈ।
ਸਿਨ੍ਹਾ ਨੇ ਦੱਸਿਆ ਕਿ 31 ਮਾਰਚ 2018 ਤੱਕ ਦੇਸ਼ 'ਚ ਕੁੱਲ 47 ਕਰੋੜ 27 ਲੱਖ ਵਾਇਰਲੈੱਸ ਇੰਟਰਨੈੱਟ ਯੂਜ਼ਰਸ ਸਨ। ਪੇਂਡੂ ਇਲਾਕਿਆਂ 'ਚ ਬ੍ਰਾਡਬੈਂਡ ਯੂਜ਼ਰਸ ਦੀ ਗਿਣਤੀ ਬਹੁਤ ਵਾਧਾ ਦੇਖਿਆ ਗਿਆ ਹੈ। ਸਾਲ 2014-15 'ਚ ਇਹ 2 ਕਰੋੜ 13 ਲੱਖ ਸੀ ਜੋ ਇਸ ਸਾਲ 31 ਮਾਰਚ ਤੱਕ ਵਧ ਕੇ 10 ਕਰੋੜ 65 ਲੱਖ ਤੱਕ ਪਹੁੰਚ ਗਈ।