• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਚਿਹਰੇ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

  

Share
  ਸਰੀਰ ਦੇ ਅਣਚਾਹੇ ਵਾਲਾਂ ਨੂੰ ਤਾਂ ਵੈਕਸਿੰਗ ਦੇ ਜਰੀਏ ਦੂਰ ਕੀਤਾ ਜਾ ਸਕਦਾ ਹੈ ਪਰ ਚਿਹਰੇ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਵੈਕਸਿੰਗ ਕਾਫੀ ਦਰਦਨਾਕ ਟ੍ਰੀਟਮੈਂਟ ਹੈ। ਵੈਕਸਿੰਗ ਟ੍ਰੀਟਮੈਂਟ ਕਰਵਾਉਣ ਤੋਂ ਜ਼ਿਆਦਾਤਰ ਲੜਕੀਆਂ ਡਰਦੀਆਂ ਹਨ ਪਰ ਬਹੁਤ ਸਾਰੀਆਂ ਲੜਕੀਆਂ ਇਸੇ ਦੇ ਜਰੀਏ ਆਪਣੇ ਚਿਹਰੇ 'ਤੇ ਮੌਜੂਦ ਵਾਲਾ ਨੂੰ ਕਲੀਨ ਕਰਵਾਉਂਦੀਆਂ ਹਨ। ਇਹ ਟ੍ਰੀਟਮੈਂਟ ਜਿੱਥੇ ਚਿਹਰੇ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਉੱਥੇ ਹੀ ਇਸ ਦੇ ਕਈ ਸਾਈਡ ਇਫੈਕਟ ਵੀ ਹੁੰਦੇ ਹਨ।
ਜੇਕਰ ਤੁਸੀਂ ਵੀ ਵੈਕਸਿੰਗ ਦੇ ਸਾਈਡ ਇਫੈਕਟ ਤੋਂ ਡਰਦੀ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਚਿਹਰੇ ਦੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਨ੍ਹਾਂ ਘਰੇਲੂ ਨੁਸਖਿਆਂ ਨੂੰ ਵਰਤ ਕੇ ਤੁਸੀਂ ਹਮੇਸ਼ਾ ਲਈ ਵੈਕਸਿੰਗ ਕਰਵਾਉਣਾ ਭੁੱਲ ਜਾਵੋਗੀ ਕਿਉਂਕਿ ਇਸ ਨਾਲ ਨਾ ਤਾਂ ਕਿਸੇ ਤਰ੍ਹਾਂ ਦਾ ਦਰਦ ਹੋਵੇਗਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਨੁਕਸਾਨ ਝੇਲਣਾ ਪੈਂਦਾ ਹੈ।
1. ਖੰਡ ਅਤੇ ਸ਼ਹਿਦ
ਖੰਡ 'ਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਸਕ੍ਰਬ ਦੀ ਮਦਦ ਨਾਲ ਚਿਹਰੇ ਨੂੰ ਸਾਫ ਕਰੋ। ਇਸ ਟ੍ਰੀਟਮੈਂਟ ਦੇ ਜਰੀਏ ਤੁਹਾਨੂੰ ਹੌਲੀ-ਹੌਲੀ ਆਣਚਾਹੇ ਵਾਲਾਂ ਤੋਂ ਛੁਟਕਾਰਾ ਮਿਲ ਜਾਵੇਗਾ। ਧਿਆਨ ਰੱਖੋ ਕਿ ਇਸ ਪੇਸਟ ਨੂੰ ਸੈਂਸਟਿਵ ਹਿੱਸਿਆ 'ਤੇ ਬਿਲਕੁਲ ਨਾ ਲਗਾਓ।
2. ਪੀਲੀ ਦਾਲ ਅਤੇ ਆਲੂ
1 ਕੱਪ ਪੀਲੀ ਦਾਲ 'ਚ 1 ਆਲੂ ਨੂੰ ਮੈਸ਼ ਕਰਕੇ ਮਿਲਾਓ। ਫਿਰ ਇਸ ਮੈਸ਼ ਕੀਤੀ ਹੋਈ ਪੇਸਟ ਨੂੰ ਘੱਟ ਤੋਂ ਘੱਟ 15 ਮਿੰਟ ਤਕ ਲਗਾ ਕੇ ਰੱਖੋ। ਫਿਰ ਸਾਦੇ ਪਾਣੀ ਨਾਲ ਚਿਹਰੇ ਨੂੰ ਸਾਫ ਕਰੋ। ਇਸ ਨੁਸਖੇ ਨੂੰ ਮਹੀਨੇ ਤਕ ਲਗਾਤਾਰ ਵਰਤੋਂ ਕਰੋ।
3. ਨਿੰਬੂ ਅਤੇ ਸ਼ਹਿਦ
ਨਿੰਬੂ ਦੇ ਰਸ 'ਚ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਚਿਹਰੇ 'ਤੇ ਲਗਾਓ। ਫਿਰ 15 ਤੋਂ 20 ਮਿੰਟ ਬਾਅਦ ਸਕ੍ਰਬ ਕਰਦੇ ਹੋਏ ਇਸ ਪੇਸਟ ਨੂੰ ਸਾਫ ਕਰੋ। ਇਸ ਤੋਂ ਬਾਅਦ ਹਲਕੇ ਕੋਸੇ ਪਾਣੀ ਨਾਲ ਚਿਹਰੇ ਧੋ ਲਓ।
4. ਹਲਦੀ ਅਤੇ ਉੜਦ ਦੀ ਦਾਲ
ਉੜਦ ਦੀ ਦਾਲ ਨੂੰ ਪੀਸ ਕੇ ਪਾਊਡਰ ਬਣਾਓ। ਫਿਰ ਇਸ 'ਚ ਚੁਟਕੀ ਇਕ ਹਲਦੀ ਅਤੇ ਪਾਣੀ ਮਿਲਾਓ। ਫਿਰ ਇਸ ਪੇਸਟ ਨੂੰ ਕੁਝ ਦੇਰ ਲਈ ਚਿਹਰੇ 'ਤੇ ਲਗਾਓ। ਫਿਰ ਸਕ੍ਰਬ ਕਰਦੇ ਹੋਏ ਹਲਕੇ ਹੱਥਾਂ ਨਾਲ ਇਸ ਨੂੰ ਚਿਹਰੇ ਤੋਂ ਉਤਾਰ ਲਓ।