• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

25 ਜੁਲਾਈ ਨੂੰ ਹੋਵੇਗਾ ਪੀ. ਐੱਚ. ਡੀ. ਦਾ ਐਂਟ੍ਰੈਸ ਟੈਸਟ

  

Share
  ਜਲੰਧਰ : 25 ਜੁਲਾਈ ਨੂੰ 13 ਵਿਸ਼ਿਆਂ ਦਾ ਪੀ. ਐੱਚ. ਡੀ. ਲਈ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲਜੀ 'ਚ ਐਂਟ੍ਰੈਸ ਟੈਸਟ ਹੋਵੇਗਾ। ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦਾ 26 ਅਤੇ 27 ਜੁਲਾਈ ਨੂੰ ਇੰਟਰੈਕਸ਼ਨ ਅਤੇ ਪ੍ਰੈਜ਼ੈਨਟੇਸ਼ਨ ਹੋਵੇਗਾ। ਐਂਟ੍ਰੈਸ ਅਤੇ ਇੰਟਰਵਿਊ ਦੇ ਨੰਬਰਾਂ ਦੇ ਆਧਾਰ 'ਤੇ ਪੀ. ਐੱਚ. ਡੀ. ਪ੍ਰਵੇਸ਼ ਪ੍ਰੀਖਿਆ ਦਾ ਰਿਜ਼ਲਟ ਆਵੇਗਾ। ਡਾਇਰੈਕਟਰ ਲਲਿਤ ਅਵਸਥੀ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਜਿਹੜੇ ਵਿਸ਼ੇ 'ਤੇ ਰਿਸਰਚ ਕਰਨੀ ਹੈ, ਉਸ ਨਾਲ ਸਬੰਧਤ ਪਾਵਰ ਪੁਆਇੰਟ ਪ੍ਰੈਜ਼ੈਨਟੇਸ਼ਨ ਲੈ ਕੇ ਆਉਣ। ਪੀ. ਪੀ. ਟੀ. 10 ਮਿੰਟਾਂ ਦੀ ਹੋਵੇਗੀ। ਇੰਟਰੈਕਸ਼ਨ ਅਤੇ ਪ੍ਰੈਜ਼ੈਨਟੇਸ਼ਨ ਦੇ ਸਮੇਂ ਵਿਦਿਆਰਥੀ ਆਪਣੇ ਅਸਲੀ ਦਸਤਾਵੇਜ਼ ਜ਼ਰੂਰ ਲੈ ਕੇ ਜਾਣ।
ਅਸਲ ਦਸਤਾਵੇਜ਼ ਜ਼ਰੂਰੀ
ਮਾਈਗ੍ਰੇਸ਼ਨ ਸਰਟੀਫਿਕੇਟ, ਕਰੈਕਟਰ ਸਰਟੀਫਿਕੇਟ, ਮੈਡੀਕਲ ਫਿਟਨੈੱਸ ਸਰਟੀਫਿਕੇਟ, ਇਹ ਚੀਫ ਮੈਡੀਕਲ ਅਫਸਰ ਸੀਨੀਅਰ ਮੈਡੀਕਲ ਅਫਸਰ ਅਤੇ ਸਰਕਾਰੀ ਹਸਪਤਾਲ ਦੇ ਮੈਡੀਕਲ ਅਫਸਰ ਵੱਲੋਂ ਜਾਰੀ ਕੀਤੇ ਗਏ ਹੋਣੇ ਚਾਹੀਦੇ ਹਨ।
ਗੈਪ ਸਰਟੀਫਿਕੇਟ ਦੋ ਪਾਸਪੋਰਟ ਸਾਈਜ਼ ਅਤੇ ਇਕ ਸਟੈਂਪ ਸਾਈਜ਼ ਫੋਟੋਗ੍ਰਾਫ

26 ਜੁਲਾਈ ਨੂੰ ਹੋਣ ਵਾਲੀ ਇੰਟਰੈਕਸ਼ਨ

ਸਮਾਂ ਵਿਸ਼ਾ ਸਥਾਨ
10 ਵਜੇ ਮੈਥਸ ਸਿਵਲ ਇੰਜੀਨੀਅਰਿੰਗ ਵਿਭਾਗ ਦਾ ਨਿਊ ਕਾਨਫਰੰਸ ਰੂਮ, ਗਰਾਊਂਡ ਫਲੋਰ
10.30 ਹਿਊਮੈਨੀਟੀਜ਼ ਐਂਡ ਮੈਨੇਜਮੈਂਟ ਸਿਵਲ ਇੰਜੀਨੀਅਰਿੰਗ ਵਿਭਾਗ ਦਾ ਨਿਊ ਕਾਨਫਰੰਸ ਰੂਮ, ਗਰਾਊਂਡ ਫਲੋਰ
11 ਵਜੇ ਕੈਮੀਕਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਵਿਭਾਗ ਦਾ ਨਿਊ ਕਾਨਫਰੰਸ ਰੂਮ, ਗਰਾਊਂਡ ਫਲੋਰ
12.30 ਵਜੇ ਸਿਵਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਵਿਭਾਗ ਦਾ ਨਿਊ ਕਾਨਫਰੰਸ ਰੂਮ, ਗਰਾਊਂਡ ਫਲੋਰ
10 ਵਜੇ ਇੰਸਟਰੂਮੈਂਟੇਸ਼ਨ ਐਂਡ ਕੰਟਰੋਲ ਇੰਜੀਨੀਅਰਿੰਗ ਇੰਡਸਟ੍ਰੀਅਲ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ ਦਾ ਕਾਨਫਰੰਸ ਰੂਮ ਗਰਾਊਂਡ ਫਲੋਰ
2.30 ਵਜੇ ਕੈਮਿਸਟ੍ਰੀ ਇੰਡਸਟ੍ਰੀਅਲ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ ਦਾ ਕਾਨਫਰੰਸ ਰੂਮ ਗਰਾਊਂਡ ਫਲੋਰ
27 ਜੁਲਾਈ ਨੂੰ ਇੰਟਰੈਕਸ਼ਨ ਦਾ ਸ਼ੈਡਿਊਲ

ਸਮਾਂ ਵਿਸ਼ਾ ਸਥਾਨ
10 ਵਜੇ ਫਿਜ਼ੀਕਸ ਆਈ.ਟੀ.ਬਿਲਡਿੰਗ ਗਰਾਊਂਡ ਫਲੋਰ
11.30 ਵਜੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਆਈ.ਟੀ.ਬਿਲਡਿੰਗ ਗਰਾਊਂਡ ਫਲੋਰ
10 ਵਜੇ ਇੰਟਸਟ੍ਰੀਅਲ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ ਮੈਕੇਨਿਕਲ ਇੰਜੀ ਵਿਭਾਗ ਨੂੰ ਕਾਨਫਰੰਸ ਰੂਮ
2.30 ਵਜੇ ਮੈਕੇਨਿਕਲ ਇੰਜੀਨੀਅਰਿੰਗ ਮੈਕੇਨਿਕਲ ਇੰਜੀ ਵਿਭਾਗ ਨੂੰ ਕਾਨਫਰੰਸ ਰੂਮ
10 ਵਜੇ ਟੈਕਸਟਾਈਲ ਟੈਕਨਾਲੋਜੀ ਸਿਵਲ ਇੰਜੀਨੀਅਰਿੰਗ ਵਿਭਾਗ ਦਾ ਨਿਊ ਕਾਨਫਰੰਸ ਰੂਮ, ਗਰਾਊਂਡ ਫਲੋਰ
10.30 ਵਜੇ ਬਾਓ ਟੈਕਨਾਲੋਜੀ ਸਿਵਲ ਇੰਜੀਨੀਅਰਿੰਗ ਵਿਭਾਗ ਦਾ ਨਿਊ ਕਾਨਫਰੰਸ ਰੂਮ, ਗਰਾਊਂਡ ਫਲੋਰ
11.30 ਵਜੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀ ਸਿਵਲ ਇੰਜੀਨੀਅਰਿੰਗ ਵਿਭਾਗ ਦਾ ਨਿਊ ਕਾਨਫਰੰਸ ਰੂਮ, ਗਰਾਊਂਡ ਫਲੋਰ


ਇਨ੍ਹਾਂ ਦਸਤਾਵੇਜ਼ਾਂ ਦੀ ਕਾਪੀ ਲੈ ਕੇ ਜਾਓ ਨਾਲ
ਉਮਰ ਦੇ ਪਰੂਫ ਲਈ 10ਵੀਂ ਦਾ ਸਰਟੀਫਿਕੇਟ
12ਵੀਂ ਦੀ ਡਿਟੇਲਡ ਮਾਰਕਸਸ਼ੀਟ
ਕੁਆਲੀਫਾਇੰਗ ਪ੍ਰੀਖਿਆ ਦੀ ਡੀ.ਐੱਮ.ਸੀ.
ਡਿਗਰੀ ਜਾਂ ਪ੍ਰੋਵੀਜ਼ਨਲ ਸਰਟੀਫਿਕੇਟ
ਰਿਜ਼ਲਟ ਓਵੇਟਿੰਗ ਸਰਟੀਫਿਕੇਟ
ਕੈਟੇਗਿਰੀ ਸਰਟੀਫਿਕੇਟ 1 ਅਪ੍ਰੈਲ 2018 ਦੇ ਬਾਅਦ ਦਾ ਹੋਣਾ ਚਾਹੀਦਾ ਹੈ।
ਓਬੀਸੀ ਕੈਟੇਗਿਰੀ ਲਈ ਡਿਕਲੇਰੇਸ਼ਨ ਆਫ ਨਾਨ ਕਰੀਮੀ ਲੇਅਰ
ਗੇਟ ਜਾਂ ਯੂ. ਜੀ. ਸੀ. ਨੈੱਟ ਦਾ ਸਕੋਰ ਕਾਰਡ
ਸਪਾਂਸਰਸ਼ਿਪ ਸਰਟੀਫਿਕੇਟ ਜਾਂ ਫਿਰ ਤਜ਼ਰਬਾ ਸਰਟੀਫਿਕੇਟ
ਰਿਸਰਚ ਪਬਲੀਕੇਸ਼ਨ ਦੀ ਕਾਪੀ
ਜ਼ਰੂਰੀ ਡਾਕਿਊਮੈਂਟਸ ਦੀ ਲੇਟ ਸਬਮੇਟ ਡਿਕਲੈਰੇਸ਼ਨ