• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਡਿਪੋਰਟ ਹੋਏ 'ਆਪ' ਵਿਧਾਇਕਾਂ 'ਤੇ ਕਾਂਗਰਸ ਦੀ ਚੁਟਕੀ

  

Share
  ਨਾਭਾ : ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਏਅਰਪੋਰਟ ਤੋਂ ਡਿਪੋਰਟ ਹੋਏ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ 'ਤੇ ਕਾਂਗਰਸ ਨੇ ਚੁਟਕੀ ਲਈ ਹੈ। ਨਾਭਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਨੂੰ ਖੋਟਾ ਸਿੱਕਾ ਦੱਸਿਆ, ਧਰਮਸੌਤ ਨੇ ਕਿਹਾ ਕਿ 'ਆਪ' ਦੇ ਇਹ ਖੋਟੇ ਸਿੱਕੇ ਨਾ ਇਥੇ ਚੱਲੇ ਅਤੇ ਨਾ ਉਥੇ।
ਟਰਾਂਸਪੋਟਰਾਂ ਦੀ ਹੜਤਾਲ 'ਤੇ ਧਰਮਸੌਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਸਿਰਫ ਟਰਾਂਸਪੋਟਰ ਹੀ ਨਹੀਂ ਸਗੋਂ ਸਾਰਾ ਭਾਰਤ ਹੀ ਮੋਦੀ ਅਤੇ ਜੀ. ਐੱਸ. ਟੀ. ਤੋਂ ਦੁਖੀ ਹੈ। ਸਿਰਫ ਅਰਬਾਂ ਪਤੀ ਹੀ ਮੋਦੀ ਤੋਂ ਖੁਸ਼ ਹਨ।