• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬ੍ਰਿਟੇਨ 'ਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਤਾਪਮਾਨ 38 ਡਿਗਰੀ ਤੱਕ ਪਹੁੰਚਿਆ

  

Share
  ਲੰਡਨ : ਜਾਪਾਨ ਦੀ ਤਰ੍ਹਾਂ ਬ੍ਰਿਟੇਨ ਵੀ ਭਿਆਨਕ ਗਰਮੀ ਦੀ ਚਪੇਟ ਵਿਚ ਹੈ। ਇੱਥੇ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਲੂ ਕਾਰਨ ਮੌਸਮ ਵਿਭਾਗ ਨੇ ਐਲਰਟ ਜਾਰੀ ਕਰ ਕੇ ਲੋਕਾਂ ਨੂੰ ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ-ਚਾਰ ਦਿਨਾਂ ਵਿਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਜਾਣਕਾਰੀ ਮੁਤਾਬਕ ਬ੍ਰਿਟੇਨ ਵਿਚ ਇਸ ਵਾਰ ਵੱਧਦੇ ਤਾਪਮਾਨ ਨੇ ਕਈ ਰਿਕਾਰਡ ਤੋੜੇ ਹਨ।
ਇੱਥੇ ਅਜਿਹਾ ਪਹਿਲੀ ਵਾਰ ਹੈ ਜਦੋਂ ਜੁਲਾਈ ਵਿਚ ਇੰਨੀ ਭਿਆਨਕ ਗਰਮੀ ਪੈ ਰਹੀ ਹੈ। ਕਈ ਸ਼ਹਿਰਾਂ ਵਿਚ ਬੀਤੇ ਸੋਮਵਾਰ ਨੂੰ ਤਾਪਮਾਨ 32 ਡਿਗਰੀ ਸੈਲਸੀਅਸ ਦੇ ਨੇੜੇ ਸੀ, ਜੋ ਵੱਧ ਕੇ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਨੇ ਇਸ ਗਰਮੀ ਦਾ ਕਾਰਨ ਸਪੇਨ ਤੋਂ ਆ ਰਹੀਆਂ ਗਰਮ ਹਵਾਵਾਂ ਨੂੰ ਦੱਸਿਆ ਹੈ। ਉਨ੍ਹਾਂ ਮੁਤਾਬਕ ਅਫਰੀਕਾ ਅਤੇ ਭੂਮੱਧ ਸਾਗਰ ਤੋਂ ਇਕ ਗਰਮ ਵਾਯੂਮੰਡਲ ਦੇਸ਼ ਵੱਲ ਵਧਿਆ ਹੈ, ਜਿਸ ਨਾਲ ਗਰਮੀ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਸਾਲ ਤਾਪਮਾਨ ਸਧਾਰਨ ਤੋਂ ਲੱਗਭਗ 10 ਡਿਗਰੀ ਸੈਲਸੀਅਸ ਜ਼ਿਆਦਾ ਹੈ।
ਦੱਖਣੀ ਲੰਡਨ ਵਿਚ ਸੋਮਵਾਰ ਦਾ ਤਾਪਮਾਨ 35 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ। ਗਰਮੀ ਕਾਰਨ ਇੱਥੇ ਵੀ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ। ਉੱਧਰ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਦੇਸ਼ ਵਿਚ ਭਿਆਨਕ ਗਰਮੀ ਦਾ ਅਸਰ ਹੁਣ ਸਮੁੰਦਰੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਰਾਤ ਵੇਲਜ਼ ਦੇ ਤੱਟ 'ਤੇ ਰੰਗੀਨ ਬੁਲਬੁਲੇ ਦਿਸੇ। ਲੋਕਾਂ ਨੇ ਇਸ ਦ੍ਰਿਸ਼ ਨੂੰ ਕੈਮਰੇ ਵਿਚ ਕੈਦ ਕੀਤਾ। ਇਹ ਬੁਲਬੁਲੇ ਇਕ ਆਕਰਸ਼ਕ ਨੀਲੇ ਰੰਗ ਦੇ ਇਕ ਘੇਰੇ ਵਿਚ ਲਗਾਤਾਰ ਆ ਰਹੇ ਸਨ।