• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਸ ਬੈਂਕ 'ਚ ਹੈ ਖਾਤਾ, ਤਾਂ 6 ਦਿਨ ਹੋ ਸਕਦੀ ਹੈ ਪ੍ਰੇਸ਼ਾਨੀ

  

Share
  ਨਵੀਂ ਦਿੱਲੀ : ਆਈ. ਡੀ. ਬੀ. ਆਈ. ਬੈਂਕ ਦੇ ਅਧਿਕਾਰੀਆਂ ਨੇ ਐੱਲ. ਆਈ. ਸੀ. ਵੱਲੋਂ ਬੈਂਕ 'ਚ ਹਿੱਸੇਦਾਰੀ ਖਰੀਦਣ ਦੇ ਪ੍ਰਸਤਾਵ ਅਤੇ ਤਨਖਾਹਾਂ ਸੰਬੰਧੀ ਮੁੱਦਿਆਂ ਨੂੰ ਲੈ ਕੇ ਹੜਤਾਲ 'ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀ ਸੋਮਵਾਰ ਤੋਂ 6 ਦਿਨਾਂ ਦੀ ਹੜਤਾਲ 'ਤੇ ਜਾ ਸਕਦੇ ਹਨ। ਬੈਂਕ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਕਰਮਚਾਰੀਆਂ ਦੇ ਇਕ ਵਰਗ ਦਾ ਨੋਟਿਸ ਮਿਲਿਆ ਹੈ, ਜਿਸ 'ਚ ਉਨ੍ਹਾਂ ਨੇ 16 ਜੁਲਾਈ 2018 ਤੋਂ 21 ਜੁਲਾਈ 2018 ਤਕ ਹੜਤਾਲ 'ਤੇ ਜਾਣ ਦੀ ਗੱਲ ਕਹੀ ਹੈ। ਇਸ ਦੇ ਇਲਾਵਾ ਆਈ. ਡੀ. ਬੀ. ਆਈ. ਬੈਂਕ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਸਮੀਖਿਆ ਨਵੰਬਰ 2012 ਤੋਂ ਲਟਕੀ ਹੈ, ਜਿਸ ਨੂੰ ਲੈ ਕੇ ਉਨ੍ਹਾਂ 'ਚ ਨਾਰਾਜ਼ਗੀ ਹੈ।

ਰਿਪੋਰਟਾਂ ਮੁਤਾਬਕ, ਆਲ ਇੰਡੀਆ ਆਈ. ਡੀ. ਬੀ. ਆਈ. ਬੈਂਕ ਅਫਸਰਾਂ ਦੇ ਸੰਗਠਨ ਨੇ ਬੈਂਕ ਦੀ 51 ਫੀਸਦੀ ਹਿੱਸੇਦਾਰੀ ਐੱਲ. ਆਈ. ਸੀ. ਨੂੰ ਵੇਚੇ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੌਦੇ ਨੂੰ ਨਿੱਜੀਕਰਨ ਦੇ ਬਰਾਬਰ ਮੰਨਿਆ ਜਾਵੇਗਾ। ਉਧਰ ਸੂਤਰਾਂ ਮੁਤਾਬਕ, ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਵੱਲੋਂ ਮਨਜ਼ੂਰੀ ਮਿਲਣ ਦੇ ਬਾਅਦ ਐੱਲ. ਆਈ. ਸੀ. ਕਰਜ਼ੇ 'ਚ ਡੁੱਬੀ ਆਈ. ਡੀ. ਬੀ. ਆਈ. ਬੈਂਕ 'ਚ 51 ਹਿੱਸੇਦਾਰੀ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਹ ਸੌਦਾ ਸਤੰਬਰ ਤਕ ਪੂਰਾ ਹੋ ਸਕਦਾ ਹੈ। ਮੌਜੂਦਾ ਸਮੇਂ ਐੱਲ. ਆਈ. ਸੀ. ਆਈ. ਡੀ. ਬੀ. ਆਈ. ਬੈਂਕ ਦੀ ਜਾਇਦਾਦ ਅਤੇ ਕਰਜ਼ੇ ਦੀ ਸਥਿਤੀ ਦੀ ਜਾਣਕਾਰੀ ਜੁਟਾ ਰਿਹਾ ਹੈ। ਆਈ. ਡੀ. ਬੀ. ਆਈ. ਬੈਂਕ 'ਚ ਸਰਕਾਰ ਦੀ ਹਿੱਸੇਦਾਰੀ 80.96 ਫੀਸਦੀ ਅਤੇ ਐੱਲ. ਆਈ. ਸੀ. ਦੀ 10.82 ਫੀਸਦੀ ਹੈ।