• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕੋਹਲੀ ਅਤੇ ਰੋਹਿਤ ਦੀ ਜੋੜੀ ਨੇ ਹਾਸਲ ਕੀਤੀ ਇਹ ਖਾਸ ਉਪਲਬਧੀ

  

Share
  ਨਵੀਂ ਦਿੱਲੀ— ਇੰਗਲੈਂਡ ਖਿਲਾਫ ਪਹਿਲੇ ਵਨ ਡੇ ਮੈਚ 'ਚ ਹਿੱਟਮੈਨ ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ ਨੇ ਇਕ ਖਾਸ ਉਪਲਬਧੀ ਹਾਸਲ ਕਰ ਲਈ ਹੈ। ਦੋਹਾਂ ਹੀ ਖਿਡਾਰੀਆਂ ਨੇ ਮੈਚ 'ਚ ਕਮਾਲ ਦੀ ਬੱਲੇਬਾਜ਼ੀ ਕੀਤੀ ਅਤੇ ਭਾਰਤ ਦੀ ਝੋਲੀ 'ਚ ਜਿੱਤ ਪਾ ਦਿੱਤੀ। ਰੋਹਿਤ ਨੇ ਜਿੱਥੇ ਸੈਂਕੜਾ ਲਗਾਇਆ ਤਾਂ ਉੱਥੇ ਹੀ ਕੋਹਲੀ ਨੇ ਵੀ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਇਨ੍ਹਾਂ ਦੋਹਾਂ ਨੇ 167 ਦੌੜਾਂ ਦੀ ਸਾਂਝੇਦਾਰੀ ਕਰਕੇ ਵਰਿੰਦਰ ਸਹਿਵਾਗ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਜੋੜੀ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਅਤੇ ਕੋਹਲੀ ਦੀ ਜੋੜੀ ਵਨ ਡੇ 'ਚ ਸੈਂਕੜੇ ਵਾਲੀ ਸਾਂਝੇਦਾਰੀ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਆ ਗਈ ਹੈ। ਇਨ੍ਹਾਂ ਦੋਹਾਂ ਦੀ ਇਹ 14ਵੀਂ ਸੈਂਕੜੇ ਵਾਲੀ ਸਾਂਝੇਦਾਰੀ ਹੈ ਜਦਕਿ ਸਹਿਵਾਗ ਅਤੇ ਸਚਿਨ ਵਿਚਾਲੇ 13 ਵਾਰ ਹੀ ਸੈਂਕੜੇ ਵਾਲੀ ਸਾਂਝੇਦਾਰੀ ਹੋਈ ਹੈ। ਇਸ ਮਾਮਲੇ 'ਚ ਸਭ ਤੋਂ ਪਹਿਲੇ ਨੰਬਰ 'ਤੇ ਸਚਿਨ ਅਤੇ ਸੌਰਵ ਗਾਂਗੁਲੀ ਦੀ ਜੋੜੀ ਹੈ, ਜਿਨ੍ਹਾਂ ਨੇ ਵਨ ਡੇ ਕ੍ਰਿਕਟ 'ਚ 26 ਵਾਰ ਸੈਂਕੜੇ ਵਾਲੀ ਪਾਰੀ ਖੇਡੀ ਹੈ। ਤੀਜੇ ਨੰਬਰ 'ਤੇ ਸਹਿਵਾਗ-ਤੇਂਦੁਲਕਰ ਅਤੇ ਚੌਥੇ ਨੰਬਰ 'ਤੇ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਜੋੜੀ ਕਾਬਜ ਹੈ। ਹਿੱਟਮੈਨ ਅਤੇ ਗੱਬਰ ਨੇ ਵਨ ਡੇ 'ਚ 12 ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ ਹਨ।ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਜੋਸ ਬਟਲਰ ਅਤੇ ਬੇਨ ਸਟੋਕਸ ਦੀਆਂ ਹਾਫ ਸੈਂਚੁਰੀਜ਼ ਨਾਲ 268 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਜੇਸਨ ਰਾਏ ਅਤੇ ਜਾਨੀ ਬੇਅਰਸਟਾ ਨੇ 38-38 ਦੌੜਾਂ ਬਣਾਈਆਂ। ਕੁਲਦੀਪ ਯਾਦਵ ਨੇ 25 ਦੌੜਾਂ ਦੇਕੇ 6 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਨੇ ਇਕ ਅਤੇ ਉਮੇਸ਼ ਯਾਦਵ ਨੇ 2 ਵਿਕਟ ਝਟਕਾਏ। ਜਵਾਬ 'ਚ ਉਤਰੀ ਭਾਰਤੀ ਟੀਮ ਨੇ ਇਸ ਟੀਚੇ ਨੂੰ ਰੋਹਿਤ ਸ਼ਰਮਾ ਅਤੇ ਕੋਹਲੀ ਦੀ ਮਦਦ ਨਾਲ 40.1 ਓਵਰਾਂ 'ਚ ਹੀ ਹਾਸਲ ਕਰ ਲਿਆ।