• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਐਪਲ ਬੰਦ ਕਰ ਜਾ ਰਹੀ ਹੈ ਆਪਣੀ ਇਹ ਸਰਵਿਸ

  

Share
  ਜਲੰਧਰ : ਐਪਲ ਆਪਣੀ ਫੋਟੋ ਪ੍ਰਿੰਟ ਸਰਵਿਸ ਨੂੰ ਸਤੰਬਰ ਦੇ ਅੰਤ ਤਕ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਰਵਿਸ ਯੂਜ਼ਰ ਨੂੰ ਐਲਬੰਮ, ਫੋਟੋ ਬੁੱਕ, ਪ੍ਰਿੰਟ ਅਤੇ ਫੋਟੋਜ਼ ਦੇ ਅੰਦਰ ਸਟੋਰ ਤਸਵੀਰਾਂ ਨੂੰ ਆਰਡਰ ਕਰਨ ਦੀ ਸਰਵਿਸ ਦਿੰਦੀ ਹੈ। ਮੈਕ ਓ.ਐੱਸ. 10.13.6 ਚਲਾਉਂਦੇ ਸਮੇਂ ਫੋਟੋਜ਼ 'ਚ ਦਿਖਾਈ ਦੇਣ ਵਾਲੇ ਇਕ ਨਵੇਂ ਪਾਪ-ਅਪ ਮੈਸੇਜ ਮੁਤਾਬਕ, ਲਾਸਟ ਪ੍ਰਿੰਟ ਆਰਡਰ 30 ਸਤੰਬਰ, 2018 ਤਕ ਹੋ ਜਾਣਾ ਚਾਹੀਦਾ ਹੈ। ਮੈਸੇਜ ਤੋਂ ਪਤਾ ਚੱਲਦਾ ਹੈ ਕਿ ਯੂਜ਼ਰ ਪ੍ਰਿੰਟ ਰਿਸੀਵ ਕਰਨ ਲਈ ਮੈਕ ਐਪ ਸਟੋਰ ਤੋਂ ਇਕ ਥਰਡ ਪਾਰਟੀ ਐਪ ਡਾਊਨਲੋਡ ਕਰਦੇ ਹਨ ਅਤੇ ਇਹ ਐਪ ਸਿੱਧਾ ਫੋਟੋਜ਼ ਨਾਲ ਇੰਟੀਗ੍ਰੇਟ ਹੁੰਦਾ ਹੈ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਐਪਲ ਪ੍ਰਿੰਟ ਮੇਕਿੰਗ 'ਚੋਂ ਬਾਹਰ ਹੋ ਰਹੀ ਹੈ। ਐਪਲ ਇਸ ਸਰਵਿਸ ਨਾਲ ਚੰਗਾ ਮੁਨਾਫਾ ਕਮਾ ਲੈਂਦੀ ਹੈ। ਹਾਲਾਂਕਿ ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਅਖਿਰ ਕੰਪਨੀ ਆਪਣੀ ਇਸ ਸਰਵਿਸ ਨੂੰ ਕਿਉਂ ਬੰਦ ਕਰਨਾ ਚਾਹੁੰਦੀ ਹੈ। ਐਪਲ ਦੀ ਇਹ ਪ੍ਰਿੰਟਿੰਗ ਸਰਵਿਸ ਘੱਟੋ-ਘੱਟ ਇਕ ਦਹਾਕੇ ਤੋਂ ਚੱਲ ਰਹੀ ਹੈ ਅਤੇ ਜ਼ਿਆਦਾਤਰ ਫੋਟੋ ਐਪਸ 'ਚ ਇਸੇ ਤਰ੍ਹਾਂ ਦੇ ਫੀਚਰ ਹੁਣ ਆਮ ਗੱਲ ਹਨ। ਗੂਗਲ ਫੋਟੋ ਅਤੇ ਫਲਿੱਕਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਐਪਸ ਫੋਟੋ ਨੂੰ ਯਾਦਗਾਰ ਬਣਾਉਣ ਲਈ ਅਜਿਹੀ ਹੀ ਸਰਵਿਸ ਪੇਸ਼ ਕਰ ਰਹੀਆਂ ਹਨ। ਤੁਸੀਂ ਇਨ੍ਹਾਂ ਐਪਸ ਰਾਹੀਂ ਵੀ ਆਪਣੀਆਂ ਡਿਜੀਟਲ ਤਸਵੀਰਾਂ ਨੂੰ ਫਿਜ਼ੀਕਲ ਫੋਟੋ ਅਤੇ ਐਲਬੰਮ ਬਣਾ ਸਕਦੇ ਹੋ ਪਰ ਐਪਲ ਹੁਣ ਅਜਿਹਾ ਕਰਨ 'ਚ ਦਿਲਚਸਪੀ ਨਹੀਂ ਰੱਖਦੀ ਹੈ।