• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਵਿਟਰ 'ਤੇ ਟਰੰਪ, ਓਬਾਮਾ ਦੇ ਫਾਲੋਅਰਜ਼ 'ਚ ਆਈ ਵੱਡੀ ਗਿਰਾਵਟ

  

Share
  ਵਾਸ਼ਿੰਗਟਨ : ਟਵਿਟਰ ਵੱਲੋਂ ਸ਼ੱਕੀ ਸਰਗਰਮੀਆਂ ਲਈ ਖਾਤਿਆਂ ਨੂੰ ਹਟਾਉਣ ਦੇ ਚੱਲਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬ 1 ਲੱਖ, ਜਦਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ 4 ਲੱਖ ਫਾਲੋਅਰਜ਼ ਘੱਟ ਗਏ ਹਨ। 'ਵਾਸ਼ਿੰਗਟਨ ਪੋਸਟ' ਦੀ ਖਬਰ ਮੁਤਾਬਕ ਮਾਇਕਰੋ ਬਲਾਗਿੰਗ ਸਾਈਟ ਨੇ ਇਹ ਕਦਮ ਆਪਣੇ ਪਲੇਟਫਾਰਮ ਨੂੰ ਕਾਫੀ ਬਹਿਤਰੀਨ 'ਤੇ ਸਾਫ ਬਣਾਉਣ ਲਈ ਚੁੱਕਿਆ ਹੈ। ਟਵਿਟਰ ਸਪੈਮ, ਟ੍ਰੋਲਿੰਗ ਤੇ ਹੋਰ ਇਤਰਾਜ਼ਯੋਗ ਸਰਗਰਮੀਆਂ ਨਾਲ ਭਰਿਆ ਰਿਹਾ ਹੈ। ਟਵਿਟਰ 'ਤੇ ਹਰ ਮਹੀਨੇ 33.6 ਕਰੋੜ ਲੋਕ ਲਾਗ ਇਨ ਕਰਦੇ ਹਨ ਪਰ ਇਨ੍ਹਾਂ 'ਚੋਂ ਕਈ ਪ੍ਰੋਫਾਈਲ ਅਜਿਹੇ ਹਨ ਜਿਨ੍ਹਾਂ ਨੂੰ ਮਹੀਨੇ 'ਚ ਇਕ ਵਾਰ ਵੀ ਚਲਾਇਆ ਨਹੀਂ ਗਿਆ ਸੀ। ਕੰਪਨੀ ਨੇ ਦੱਸਿਆ ਕਿ ਉਸ ਦੇ ਇਸ ਫੈਸਲੇ ਨਾਲ 6 ਫੀਸਦੀ ਫਾਲੋਅਰਜ਼ ਪ੍ਰਭਾਵਿਤ ਹੋ ਸਕਦੇ ਹਨ ਤੇ ਕਈ ਪ੍ਰਸਿੱਧ ਅਕਾਊਂਟ 'ਚ ਅਗਲੇ ਇਕ ਹਫਤੇ ਦੌਰਾਨ ਫਾਲੋਅਰ 'ਚ ਕਮੀ ਆ ਸਕਦੀ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਰਾਸ਼ਟਪਤੀ ਡੋਨਾਲਡ ਟਰੰਪ ਦੇ 5.34 ਕਰੋੜ ਫਾਲੋਅਰਜ਼ 'ਚੋਂ ਕਰੀਬ 1 ਲੱਖ ਫਾਲੋਅਰ ਘੱਟ ਹੋ ਗਏ, ਜਦਕਿ ਸਾਬਕਾ ਰਾਸ਼ਟਰਪਤੀ ਓਬਾਮਾ ਦੇ 10.4 ਕਰੋੜ ਫਾਲੋਅਰਜ਼ 'ਚੋਂ 4 ਲੱਖ ਫਾਲੋਅਰ ਘੱਟ ਗਏ