• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਲਗਭਗ 20 ਲੱਖ ਸਾਲ ਪਹਿਲਾਂ ਏਸ਼ੀਆ ਪਹੁੰਚੇ ਸਨ ਮਨੁੱਖ

  

Share
  ਬੀਜਿੰਗ : ਪੁਰਾਤੱਤਵ ਵਿਗਿਆਨੀਆਂ ਨੂੰ ਚੀਨ ਵਿਚ ਕੁਝ ਪ੍ਰਾਚੀਨ ਸੰਦ ਅਤੇ ਹੱਡੀਆਂ ਮਿਲੀਆਂ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਸਾਡੇ ਸ਼ੁਰੂਆਤੀ ਮਨੁੱਖ ਪੂਰਵਜਾਂ ਨੇ ਲਗਭਗ 20 ਲੱਖ ਸਾਲ ਪਹਿਲਾਂ ਅਫਰੀਕਾ ਛੱਡ ਦਿੱਤਾ ਸੀ ਅਤੇ ਉਹ ਏਸ਼ੀਆ ਵਿਚ ਆ ਕੇ ਵੱਸ ਗਏ। ਦੱਖਣੀ ਚੀਨ ਦੇ ਲੋਇਸ ਪਠਾਰ ਵਿਚ ਸਾਂਗਚੀ ਸਥਿਤ ਚਾਈਨੀਜ਼ ਅਕੈਡਮੀ ਆਫ ਸਾਇੰਸਜ਼ ਦੇ ਪ੍ਰੋ. ਝਾਓਯੁ ਝੁ ਦੀ ਅਗਵਾਈ ਵਾਲੀ ਇਕ ਅਧਿਐਨ ਟੀਮ ਨੇ ਇਨ੍ਹਾਂ ਸੰਦਾਂ ਨੂੰ ਲੱਭਿਆ ਹੈ। ਸਭ ਤੋਂ ਪੁਰਾਣਾ ਸੰਦ 21.2 ਲੱਖ ਸਾਲ ਪੁਰਾਣਾ ਹੈ ਅਤੇ ਇਹ ਜਾਰਜੀਆ ਦੇ ਦਮਾਸਿਨੀ ਤੋਂ ਲੱਭੇ ਗਏ 18.5 ਲੱਖ ਸਾਲ ਪੁਰਾਣੇ ਅਵਿਕਸਿਤ ਪਥਰਾਟਾਂ ਅਤੇ ਪੱਥਰ ਦੇ ਸੰਦਾਂ ਤੋਂ 270 ਹਜ਼ਾਰ ਸਾਲ ਪੁਰਾਣੇ ਹਨ। ਅਫਰੀਕਾ ਤੋਂ ਬਾਹਰ ਜਾਰਜੀਆ ਵਿਚ ਹੀ ਹੁਣ ਤੋਂ ਪਹਿਲਾਂ ਮਨੁੱਖੀ ਬਸਾਵਟ ਦਾ ਸ਼ੁਰੂਆਤੀ ਤੱਥ ਪਾਇਆ ਗਿਆ ਸੀ। ਨੇਚਰ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਨ੍ਹਾਂ ਸੰਦਾਂ ਵਿਚ ਖੁਰਚਣੀ, ਹਥੌੜਾ ਪੱਥਰ, ਨੋਕਧਾਰ ਪੱਥਰ ਆਦਿ ਸ਼ਾਮਲ ਹਨ।