• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੰਪ ਨੇ ਬ੍ਰਿਟੇਨ ਰਵਾਨਾ ਹੋਣ ਤੋਂ ਪਹਿਲਾਂ ਦਿੱਤੀ ਨਾਟੋ ਸੰਮੇਲਨ 'ਚੋਂ ਬਾਹਰ ਹੋਣ ਦੀ ਧਮਕੀ

  

Share
  ਬ੍ਰਸੈਲਸ : ਬੈਲਜ਼ੀਅਮ ਦੀ ਰਾਜਧਾਨੀ ਬ੍ਰਸੈਲਸ 'ਚ ਨਾਟੋ ਸ਼ਿਖਰ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੜਿੱਕਾ ਪਾ ਬ੍ਰਿਟੇਨ ਨੂੰ ਚੱਲਦੇ ਬਣੇ। ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਨਾਟੋ ਦੇ ਬਾਕੀ ਦੇਸ਼ ਜ਼ਿਆਦਾ ਰੱਖਿਆ ਖਰਚ ਨਹੀਂ ਕਰਦੇ ਤਾਂ ਫਿਰ ਅਮਰੀਕਾ ਵੀ ਨਾਟੋ ਸਮੂਹ 'ਚੋਂ ਵੱਖ ਹੋਣ ਨੂੰ ਸਮਾਂ ਨਹੀਂ ਲਾਵੇਗਾ। ਟਰੰਪ ਨੇ ਇਕੱਲੇ ਹੀ ਅਮਰੀਕੀ ਸੁਰੱਖਿਆ ਨੂੰ ਸੰਭਾਲਣ ਦੀ ਗੱਲ ਕਹੀ ਹੈ ਅਤੇ ਲਗਤਾਰ ਵਧਦੇ ਖਰਚ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ ਸੰਮੇਲਨ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਅਜਿਹਾ ਕਰ ਸਕਦਾ ਹਾਂ ਪਰ ਮੈਂ ਨਹੀਂ ਮੰਨਦਾ ਕਿ ਇਹ ਜ਼ਰੂਰੀ ਹੋਵੇਗਾ। ਟਰੰਪ ਨੇ ਇਹ ਗੱਲ ਉਸ ਵੇਲੇ ਕਹੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਅਮਰੀਕਾ ਨੂੰ ਨਾਟੋ ਸਮੂਹ 'ਚੋਂ ਬਾਹਰ ਕਰਨ ਦਾ ਫੈਸਲਾ ਲੈਣਗੇ। ਟਰੰਪ ਮੁਤਾਬਕ ਨਾਟੋ ਲਈ ਅਮਰੀਕਾ ਦੀ ਵਚਨਬੱਧਤਾ ਕਾਫੀ ਮਜ਼ਬੂਤ ਹੈ। ਹਾਲਾਂਕਿ ਟਰੰਪ ਨੇ ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਨਾਟੋ ਦੇ ਬਾਕੀ ਦੇਸ਼ ਰੱਖਿਆ ਖਰਚ ਨੂੰ ਨਹੀਂ ਵਧਾਉਂਦੇ ਤਾਂ ਇਸ ਦੇ ਨਤੀਜੇ ਕਾਫੀ ਖਤਰਨਾਕ ਹੋ ਸਕਦੇ ਹਨ। ਵੀਰਵਾਰ ਨੂੰ ਨਾਟੋ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਟਰੰਪ ਨੇ ਇਹ ਗੱਲ ਕਹੀ। ਇਕ ਨਾਟੋ ਅਧਿਕਾਰੀ ਮੁਤਾਬਕ ਟਰੰਪ ਜਨਵਰੀ ਤੱਕ ਇਕ ਪਲਾਨ ਚਾਹੁੰਦੇ ਹਨ, ਜਿਸ 'ਚ ਇਹ ਦੱਸਿਆ ਜਾਵੇ ਕਿ ਰੱਖਿਆ ਖਰਚ ਦੇ ਟੀਚੇ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ।