• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਐੱਸ. ਐੱਸ. ਪੀ. ਰਾਜਜੀਤ ਸਿੰਘ ਕੋਲੋਂ 7 ਘੰਟੇ ਪੁੱਛਗਿੱਛ

  

Share
  ਪਟਿਆਲਾ : ਸਾਬਕਾ ਐੱਸ. ਐੱਸ. ਪੀ. ਰਾਜਜੀਤ ਸਿੰਘ ਦੇ ਵਿਦੇਸ਼ ਭੱਜਣ ਦੀਆਂ ਅਟਕਲਾਂ ਤੋਂ ਬਾਅਦ ਉਸ ਨੇ ਪਹਿਲਾਂ ਚੰਡੀਗੜ੍ਹ ਵਿਖੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ। ਇਸ ਤੋਂ ਬਾਅਦ ਪਟਿਆਲਾ ਵਿਖੇ ਵਿਜੀਲੈਂਸ ਬਿਊਰੋ ਦੇ ਇਕਨਾਮਿਕਸ ਓਫੈਂਸ ਵਿੰਗ ਦੇ ਐੱਸ. ਪੀ. ਪ੍ਰੀਤਪਾਲ ਸਿੰਘ ਕੋਲ ਇਨਵੈਸਟੀਗੇਸ਼ਨ ਵਿਚ ਸ਼ਾਮਲ ਹੋ ਗਏ। ਐੱਸ. ਪੀ. ਪ੍ਰੀਤਪਾਲ ਸਿੰਘ ਨੇ ਰਾਜਜੀਤ ਸਿੰਘ ਤੋਂ 7 ਘੰਟੇ ਤੱਕ ਲੰਬੀ ਪੁੱਛਗਿੱਛ ਕੀਤੀ ਹੈ। ਇਸ ਦੌਰਾਨ ਕਈ ਅਹਿਮ ਸਵਾਲ ਪੁੱਛੇ ਗਏ ਕਿ ਆਖਰ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸ ਤਰ੍ਹਾਂ ਜਗਦੀਪ ਸਿੰਘ ਮੁੱਖ ਦੋਸ਼ੀ ਨੂੰ ਸਰਕਾਰੀ ਗਵਾਹ ਬਣਾ ਲਿਆ ਗਿਆ। ਵਿਜੀਲੈਂਸ ਨੇ ਰਾਜਜੀਤ ਸਿੰਘ ਨੂੰ ਹੁਣ 10 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਇਕ ਸਵਾਲਾਂ ਦੀ ਲੰਬੀ ਲਿਸਟ ਵੀ ਦਿੱਤੀ ਹੈ। ਇਨ੍ਹਾਂ ਦੇ ਜਵਾਬ ਲਿਖਤੀ ਰੂਪ ਵਿਚ ਲਿਆਉਣ ਲਈ ਕਿਹਾ ਗਿਆ ਹੈ। ਰਾਜਜੀਤ ਸਿੰਘ ਅੱਜ ਸਵੇਰੇ ਚੁੱਪਚਾਪ 11 ਵਜੇ ਪਟਿਆਲਾ ਪਹੁੰਚ ਗਏ। ਉਸ ਦੀ ਲੰਬੀ ਜਾਂਚ ਚੱਲੀ। ਰਾਜਜੀਤ ਸਿੰਘ ਤੋਂ ਵਿਜੀਲੈਂਸ ਬਿਊਰੋ ਇਕਨਾਮਿਕਸ ਓਫੈਂਸ ਵਿੰਗ ਦੇ ਮਿੰਨੀ ਸਕੱਤਰੇਤ ਦੇ ਬੀ ਬਲਾਕ ਵਿਚ ਸਥਿਤ ਦਫਤਰ 'ਚ ਪੁੱਛਗਿੱਛ ਕੀਤੀ ਗਈ ਹੈ।