• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਨੇ ਦਿੱਤਾ ਅਸਤੀਫਾ, ਥੈਰੇਸਾ ਮੇਅ ਨੂੰ ਝਟਕਾ

  

Share
  ਲੰਡਨ : ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਡੇਵਿਡ ਡੇਵਿਸ ਅਤੇ ਉਨ੍ਹਾਂ ਦੇ ਇਕ ਸਹਿਯੋਗੀ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਇਹ ਕਦਮ ਆਪਣੀ ਪਾਰਟੀ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮੇਅ ਦੀ ਯੋਜਨਾ ਯੂਰਪੀ ਯੂਨੀਅਨ ਤੋਂ ਨਿਕਲਣ ਦੇ ਬਾਵਜੂਦ ਵੀ ਇਸ ਦੇ ਨਾਲ ਮਜ਼ਬੂਤ ਆਰਥਿਕ ਸੰਬੰਧ ਬਰਕਰਾਰ ਰੱਖਣ ਦੀ ਹੈ। ਡੇਵਿਸ ਨੂੰ ਸਾਲ 2016 ਵਿਚ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਕੰਮ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਸੰਬੰਧੀ ਵਾਰਤਾ ਕਰਨਾ ਸੀ।
ਡੇਵਿਸ ਨੇ ਕੱਲ ਮੇਅ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਇਸ ਨੀਤੀ ਦੇ ਆਮ ਨਿਰਦੇਸ਼ ਸਾਨੂੰ ਗੱਲਬਾਤ ਦੀ ਕਮਜ਼ੋਰ ਸਥਿਤੀ ਵਿਚ ਪਾ ਦੇਣਗੇ ਅਤੇ ਸੰਭਵ ਤੌਰ 'ਤੇ ਉਸ ਤੋਂ ਬਚ ਨਿਕਲਣਾ ਮੁਸ਼ਕਲ ਹੋਵੇਗਾ। ਆਪਣੇ ਅਸਤੀਫਾ ਪੱਤਰ ਵਿਚ ਡੇਵਿਸ ਨੇ ਮੇਅ ਨੂੰ ਦੱਸਿਆ,''ਨੀਤੀ ਅਤੇ ਰਣਨੀਤੀ ਦਾ ਮੌਜੂਦਾ ਰੁਝਾਨ ਬ੍ਰਿਟੇਨ ਦੇ ਸਿੰਗਲ ਬਾਜ਼ਾਰ ਅਤੇ ਯੂਰਪੀ ਯੂਨੀਅਨ ਨੂੰ ਛੱਡਣ ਦੀ ਸੰਭਾਵਨਾ ਨੂੰ ਬਹੁਤ ਘੱਟ ਕਰ ਰਿਹਾ ਹੈ।'' ਆਪਣੇ ਜਵਾਬ ਵਿਚ ਮੇਅ ਨੇ ਕਿਹਾ,''ਕੈਬਨਿਟ ਵਿਚ ਸ਼ੁੱਕਰਵਾਰ ਨੂੰ ਇਸ ਨੀਤੀ 'ਤੇ ਸਹਿਮਤੀ ਬਣੀ ਸੀ ਅਤੇ ਇਸ ਦੇ ਬਾਰੇ ਵਿਚ ਜੋ ਗੱਲ ਤੁਸੀਂ ਕਹਿ ਰਹੇ ਹੋ ਉਸ ਨਾਲ ਮੈਂ ਸਹਿਮਤ ਨਹੀਂ ਹਾਂ।'' ਪ੍ਰਧਾਨ ਮੰਤਰੀ ਮੇਅ ਨੇ ਕਿਹਾ ਕਿ ਉਹ ਉਨ੍ਹਾਂ ਦੇ ਅਸਤੀਫੇ ਨਾਲ ''ਦੁਖੀ'' ਹੈ। ਪਰ ਉਹ ਹਰ ਉਸ ਕੰਮ ਲਈ ਡੇਵਿਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹੈ ਜੋ ਉਨ੍ਹਾਂ ਨੇ ਯੂਰਪੀ ਯੂਨੀਅਨ ਤੋਂ ਸਾਡੇ ਨਿਕਲਣ ਨੂੰ ਦਿਸ਼ਾ ਦੇਣ ਲਈ ਕੀਤਾ ਹੈ।
ਬ੍ਰਿਟਿਸ਼ ਮੀਡੀਆ ਦੀਆਂ ਖਬਰਾਂ ਮੁਤਾਬਕ ਜੂਨੀਅਰ ਬ੍ਰੈਗਜ਼ਿਟ ਮੰਤਰੀ ਸਟੀਵ ਬੇਕਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਦੋਹਾਂ ਦੇ ਅਸਤੀਫਾ ਦੇਣ ਤੋਂ 2 ਦਿਨ ਪਹਿਲਾਂ ਹੀ ਕੈਬਨਿਟ ਨੇ ਉਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿਚ ਇਕ ਬੈਠਕ ਵਿਚ ਬ੍ਰਸੇਲਸ ਨਾਲ ਗੱਲਬਾਤ ਦੇ ਰਸਤੇ ਖੋਲ੍ਹਣ ਦੀਆਂ ਕੋਸ਼ਿਸ਼ਾਂ ਸੰਬੰਧੀ ਸ਼ਰਤਾਂ ਸ਼ਾਮਲ ਸਨ। 69 ਸਾਲਾ ਡੇਵਿਸ ਬ੍ਰੈਗਜ਼ਿਟ ਵਾਰਤਾ ਦਾ ਚਿਹਰਾ ਬਣ ਚੁੱਕੇ ਸਨ। ਉਨ੍ਹਾਂ ਨੇ ਬ੍ਰਸੇਲਸ ਨਾਲ ਗੱਲਬਾਤ ਲਈ ਵਫਦ ਦੀ ਅਗਵਾਈ ਕੀਤੀ ਸੀ। ਭਾਵੇਂ ਹਾਲ ਹੀ ਦੇ ਮਹੀਨਿਆਂ ਵਿਚ ਉਨ੍ਹਾਂ ਦੀ ਭੂਮਿਕਾ ਸੀਮਤ ਹੋ ਗਈ ਸੀ ਕਿਉਂਕਿ ਵਾਰਤਾ ਵਿਚ ਥੈਰੇਸਾ ਮੇਅ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੱਡੀਆਂ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਾਣਕਾਰੀ ਮੁਤਾਬਕ ਬ੍ਰੈਗਜ਼ਿਟ ਦੀ ਦੂਜੀ ਮੰਤਰੀ ਸੁਏਲਾ ਬ੍ਰਾਵਰਮੈਨ ਵੀ ਅਸਤੀਫਾ ਦੇ ਸਕਦੀ ਹੈ।