• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਭਾਰਤ ਨੇ ਇੰਗਲੈਂਡ ਤੋਂ ਜਿੱਤੀ ਟੀ-20 ਸੀਰੀਜ਼

  

Share
  ਨਵੀਂਦਿੱਲੀ : ਐਤਵਾਰ ਨੂੰ ਤੀਜੇ ਟੀ-20 ਇੰਟਰਨੈਸ਼ਨਲ ਮੈਚ 'ਚ ਇੰਗਲੈਂਡ ਨੂੰ ਹਰਾ ਕੇ ਭਾਰਤੀ ਕ੍ਰਿਕਟ ਟੀਮ ਨੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਜਿੱਤ ਦੇ ਬਾਅਦ ਹੀ ਟੀਮ ਨੂੰ ਸ਼ੁਭਕਾਮਨਾਵਾਂ ਮਿਲਣ ਲੱਗੀਆਂ। ਮੁਹੰਮਦ ਕੈਫ, ਵੀ.ਵੀ.ਐੱਸ ਲਕਸ਼ਮਣ ਵਰਗੇ ਕ੍ਰਿਕਟਰਸ ਦੇ ਨਾਲ-ਨਾਲ ਖੇਡ ਪ੍ਰੇਮੀ ਵੀ ਟੀਮ ਦੇ ਪ੍ਰਦਰਸ਼ਨ ਦੀ ਤਾਰੀਫ ਕਰ ਰਹੇ ਸਨ। ਅਜਿਹੇ 'ਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵੀ ਆਪਣੇ ਅੰਦਾਜ਼ 'ਚ ਟੀਮ ਨੂੰ ਵਧਾਈ ਦਿੱਤੀ।
ਸਹਿਵਾਗ ਨੇ ਲਿਖਿਆ,' ਇੰਗਲੈਂਡ ਹਮ ਸ਼ਰਮਿੰਦਾ ਹੈ, ਟੈਲੇਂਟ ਅਭੀ ਜ਼ਿੰਦਾ ਹੈ। ਰੋਹਿਤ ਤੁਸੀਂ ਬਹੁਤ ਸ਼ਾਨਦਾਰ ਪਾਰੀ ਖੇਡੀ। ਕੁੰਗ ਫੂ ਪੰਡਯਾ (ਹਾਰਦਿਕ) ਨੇ ਗੇਂਦ ਅਤੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਜਿੱਤ ਦੀ ਹੱਕਦਾਰ ਸੀ। ਸਹਿਵਾਗ ਦੀ ਇਸ ਪੋਸਟ ਦੇ ਬਾਅਦ ਲੋਕਾਂ ਨੂੰ ਬ੍ਰਿਟਿਸ਼ ਪੱਤਰਕਾਰ ਪੀਅਰਸ ਮਾਰਗਨ ਦੇ ਟਵੀਟ ਦਾ ਵੀ ਇੰਤਜ਼ਾਰ ਹੈ। ਦੱਸ ਦਈਏ ਕਿ ਸਹਿਵਾਗ ਅਤੇ ਮਾਰਗਨ ਦਾ ਸੋਸ਼ਲ ਮੀਡੀਆ 'ਤੇ ਕਈ ਵਾਰ ਸਾਹਮਣਾ ਹੋ ਚੁੱਕਾ ਹੈ।
ਭਾਰਤ ਨੂੰ ਵਧਾਈ ਦਿੰਦੇ ਹੋਏ ਵੀ.ਵੀ.ਐੱਸ. ਲਕਸ਼ਮਣ ਨੇ ਲਿਖਿਆ, ' ਸੀਰੀਜ਼ ਜਿੱਤਣ ਲਈ ਟੀਮ ਨੇ ਪੂਰੀ ਜਾਨ ਲਗਾਈ। ਸਾਊਥ ਅਫਰੀਕਾ ਚ ਕੀਤੇ ਗਏ ਚੰਗੇ ਪ੍ਰਦਰਸ਼ਨ ਨੂੰ ਟੀਮ ਇੰਡੀਆ ਨੇ ਇੱਥੇ ਵੀ ਜਾਰੀ ਰੱਖਿਆ। ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਫਿਰ ਰੋਹਿਤ, ਵਿਰਾਟ ਅਤੇ ਪੰਡਯਾ ਨੇ ਮਿਲ ਕੇ ਦੌੜਾਂ ਨੂੰ ਬਹੁਤ ਆਸਾਨ ਬਣਾ ਦਿੱਤਾ। ਟੀਮ ਦੀ ਤਾਰੀਫ ਕਰਦੇ ਹੋਏ ਕੈਫ ਨੇ ਲਿਖਿਆ, ਭਾਰਤ ਦੀ ਸ਼ਾਨਦਾਰ ਜਿੱਤ। ਇੰਗਲੈਂਡ ਨੂੰ 200 ਦੌੜਾਂ 'ਤੇ ਹੀ ਰੋਕਣ ਦੇ ਲਈ ਭਾਰਤੀ ਗੇਂਦਬਾਜ਼ਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਰੋਹਿਤ ਸ਼ਰਮਾ ਨੇ ਪਿੱਚ 'ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਲਗਾਤਾਰ 6 ਵਾਰ ਟੀ-20 ਸੀਰੀਜ਼ ਜਿੱਤਣਾ ਭਾਰਤ ਦੇ ਲਈ ਬਹੁਤ ਖਾਸ ਹੈ।
ਦੱਸ ਦਈਏ ਕਿ ਤੀਜੇ ਟੀ-20 'ਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇੰਗਲੈਂਡ ਨੇ ਜੈਸਨ ਰਾਏ ਦੀ ਹਾਫ ਸੈਂਚਰੀ ਦੇ ਦਮ 'ਤੇ ਨਿਰਧਾਰਿਤ 20 ਓਵਰਾਂ 'ਚ 8 ਵਿਕਟਾਂ 'ਤੇ 198 ਬਣਾਈਆਂ। ਜਵਾਬ 'ਚ ਭਾਰਤ ਨੇ 18.4 ਓਵਰਾਂ 'ਚ 3 ਵਿਕਟਾਂ 'ਤੇ 201 ਦੌੜਾਂ ਬਣਾ ਕੇ ਮੈਚ ਅਤੇ ਸੀਰੀਜ਼ 'ਤੇ ਕਬਜ਼ਾ ਕੀਤਾ।