• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਮੇਸੀ ਦਾ ਸਟਾਈਲ ਕਾਪੀ ਕਰਦੇ-ਕਰਦੇ ਹੋਈ ਫੁੱਟਬਾਲਰ ਦੀ ਮੌਤ

  

Share
  ਨਵੀਂ ਦਿੱਲੀ : ਅਰਜਨਟੀਨਾ ਦੇ ਸਟ੍ਰਾਈਕਰ ਲਿਓਨਿਲ ਮੇਸੀ ਦੇ ਸਟਾਈਲ ਨੂੰ ਕਾਪੀ ਕਰਨ ਦੇ ਚੱਕਰ 'ਚ ਫੁੱਟਬਾਲਰ ਸਾਗਰ ਦਾਸ ਦਾ ਦਿਹਾਂਤ ਹੋ ਗਿਆ। 20 ਸਾਲਾ ਦਾ ਸਾਗਰ ਲੋਕਲ ਫੁੱਟਬਾਲ ਮੈਚ ਖੇਡ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਹੋਇਆ। ਸਾਗਰ ਮੇਸੀ ਦਾ ਕਾਫੀ ਵੱਡਾ ਪ੍ਰਸ਼ੰਸਕ ਸੀ ਅਤੇ ਉਹ ਮੇਸੀ ਨੂੰ ਆਪਣਾ ਆਈਡਲ ਮੰਨਦਾ ਸੀ। ਉਹ ਮੇਸੀ ਜਿਹਾ ਹੀ ਬਣਨਾ ਚਾਹੁੰਦਾ ਸੀ, ਪਰ ਦੁਖ ਇਸ ਗੱਲ ਦਾ ਹੈ ਕਿ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਿਆ। ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪ੍ਰਸ਼ੰਸਕ ਆਪਣੇ ਆਈਡਲ ਜਿਹਾ ਬਣਨ ਦੇ ਲਈ ਉਨ੍ਹਾਂ ਦੇ ਮੂਵਸ ਕਾਪੀ ਕਰਦੇ ਰਹਿੰਦੇ ਹਨ। ਸਾਗਰ ਵੀ ਇਸੇ ਚੱਕਰ 'ਚ ਆਪਣੀ ਜਾਨ ਗੁਆ ਬੈਠਾ। ਜ਼ਿਕਰਯੋਗ ਹੈ ਕਿ ਨਾਈਜੀਰੀਆ ਦੇ ਖਿਲਾਫ ਮੇਸੀ ਨੇ ਆਪਣੇ ਸੀਨੇ 'ਤੇ ਫੁੱਟਬਾਲ ਲੈ ਕੇ ਟੀਮ ਦੇ ਲਈ ਗੋਲ ਕੀਤਾ ਸੀ। ਇਹੋ ਮੂਵ ਟ੍ਰਾਈ ਕਰਦੇ ਸਮੇਂ ਸਾਗਰ ਦਾ ਬੈਲੇਂਸ ਵਿਗੜ ਗਿਆ ਅਤੇ ਫੁੱਟਬਾਲ ਉਸ ਦੇ ਸੀਨੇ 'ਤੇ ਲੱਗਾ। ਜਿਵੇਂ ਹੀ ਫੁੱਟਬਾਲ ਸਾਗਰ ਦੇ ਸੀਨੇ 'ਤੇ ਲੱਗਾ ਤਾਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਗਰ ਨੇ ਆਪਣਾ ਦਮ ਤੋੜ ਦਿੱਤਾ। ਸਾਗਰ ਦੇ ਭਰਾ ਨੇ ਦੱਸਿਆ ਕਿ ਉਹ ਫੁੱਟਬਾਲ ਦਾ ਦੀਵਾਨਾ ਸੀ, ਦੇਰ ਰਾਤ ਜਾਗ ਕੇ ਸਾਰੇ ਮੈਚ ਵੇਖਦਾ ਸੀ ਅਤੇ ਮੇਸੀ ਦਾ ਬਹੁਤ ਵੱਡਾ ਫੈਨ ਸੀ।