• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਬਰਨਾਲਾ 'ਚ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

  

Share
  ਬਰਨਾਲਾ : ਵੀਰਵਾਰ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਠੇਕਿਆਂ ਤੋਂ ਇਕੱਠੀ ਹੋਈ ਕਰੀਬ 6 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਪੁਲਸ ਚੌਕੀ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਸਥਿਤ ਬੱਸ ਸਟੈਂਡ ਨੇੜੇ ਵਾਪਰੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੇਰੇ ਸਾਥੀ ਦੇ ਗੋਲੀ ਮਾਰ ਕੇ ਮੇਰੇ ਕੋਲੋਂ ਖੋਹਿਆ ਪੈਸਿਆਂ ਵਾਲਾ ਬੈਗ—

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਮੈਂ ਅਤੇ ਮੇਰਾ ਸਾਥੀ ਹਿਮਾਂਸ਼ੂ ਦਾਨੀਆ ਪੁੱਤਰ ਸਵ. ਸਵਤੰਤਰ ਦਾਨੀਆ ਬੱਸ ਸਟੈਂਡ ਨੇੜੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਤੋਂ ਇਕੱਠੀ ਹੋਈ ਪੇਮੈਂਟ (6 ਲੱਖ ਰੁਪਏ) ਲੈਣ ਗਏ ਸੀ। ਅੱਗੇ ਉਸ ਨੇ ਦੱਸਿਆ ਕਿ ਹਿਮਾਂਸ਼ੂ ਦਾਨੀਆ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮੈਂ ਉਸ ਦੇ ਪਿੱਛੇ ਬੈਠਾ ਸੀ। ਮੇਰੇ ਹੱਥ ਵਿਚ ਪੈਸਿਆਂ ਵਾਲਾ ਬੈਗ ਸੀ। ਅਜੇ ਅਸੀਂ ਠੇਕੇ ਦੇ ਨੇੜੇ ਸ਼ਨੀਦੇਵ ਮੰਦਰ ਕੋਲ ਪੁੱਜੇ ਹੀ ਸੀ ਕਿ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਥੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਹਿਮਾਂਸ਼ੂ ਦਾਨੀਆ 'ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਉਸ ਦੀ ਅੱਖ 'ਤੇ ਲੱਗੀ ਅਤੇ ਅਸੀਂ ਹੇਠਾਂ ਡਿੱਗ ਪਏ। ਇਸ ਮਗਰੋਂ 1 ਲੁਟੇਰੇ ਨੇ ਮੇਰੇ ਕੋਲੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਬੈਗ ਨੂੰ ਘੁੱਟ ਕੇ ਫੜ ਲਿਆ। ਜਿਸ ਤੋਂ ਬਾਅਦ ਉਸ ਨੇ ਮੈਨੂੰ ਧਮਕੀ ਦਿੱਤੀ ਅਤੇ ਮੇਰੇ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਦੋਵੇਂ ਲੁਟੇਰੇ ਫਰਾਰ ਹੋ ਗਏ।