• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੰਜਾਬ 'ਚ ਸਰਕਾਰੀ ਨੌਕਰੀ ਲਈ ਡੋਪ ਟੈਸਟ ਜ਼ਰੂਰੀ

  

Share
  ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਡੋਪ ਟੈਸਟ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਪੁਲਸ ਮੁਲਾਜ਼ਮਾਂ ਦਾ ਡੋਪ ਟੈਸਟ ਲਾਜ਼ਮੀ ਕਰਾਉਣ ਦੇ ਵੀ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਸੂਬਾ ਸਰਕਾਰ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਪੁਲਸ ਕਰਮਚਾਰੀਆਂ ਦੇ ਨਾਲ-ਨਾਲ ਹਰ ਸਰਕਾਰੀ ਅਧਿਕਾਰੀ ਦਾ ਵੀ ਡੋਪ ਟੈਸਟ ਲਾਜ਼ਮੀ ਹੋਣ ਦੇ ਵੀ ਹੁਕਮ ਹੋਏ ਹਨ। ਸਰਕਾਰੀ ਭਰਤੀ ਤੋਂ ਲੈ ਕੇ ਸਰਕਾਰੀ ਪ੍ਰਮੋਸ਼ਨ ਸਮੇਂ ਵੀ ਇਹ ਟੈਸਟ ਹੋਣਾ ਲਾਜ਼ਮੀ ਹੋਵੇਗਾ।