• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵਿਆਖਿਆ ਸ੍ਰੀ ਜਪੁ ਜੀ ਸਾਹਿਬ

  

Share
  ਹੁਣ ਪ੍ਰਸ਼ਨ ਇਹ ਹੈ ਕਿ ਫਿਰ ਗੁਰੂ ਸਾਹਿਬ ਨੇ 'ਭਉ ਖਲਾ' ਵਾਲੀ ਸਾਧਨਾ ਕਿਉਂ ਦੱਸੀ! ਗੁਰੂ ਸਾਹਿਬ ਨੇ ਜੋ ਕੁਝ ਕਿਹੈ ਉਹ ਸੌ ਪ੍ਰਤੀਸ਼ਤ ਤੋਂ ਵੀ ਵੱਧ ਸਹੀ ਹੈ ਪਰ ਸੱਚਾ ਗੁਰਮੁਖ ਬਣਨਾ ਪਵੇਗਾ- ਇਹ ਸਾਧਨਾ ਕਰਨ ਵਾਸਤੇ। ਕਿਸੇ ਨੂੰ ਵੀ ਡਰਾ ਧਮਕਾ ਕੇ ਇਸ ਲਈ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ''ਮਨਸੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲ ਤੇ ਕਰਹਿ ਪੁਕਾਰ£''
'ਭਉ ਖਲਾ' ਦੀ ਸਾਧਨਾ ਵਿਚ ਪਹਿਲੀ ਗੱਲ ਤਾਂ ਇਹ ਹੀ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੇ ਕਿਸੇ ਨੂੰ ਡਰਾਉਣ ਧਮਕਾਉਣ ਵਾਲੀ ਗੱਲ ਨਹੀਂ ਕਹੀ-ਜਿਸ ਤਰ੍ਹਾਂ ਕਿ ਕਈ ਅਖੌਤੀ ਸੰਤ ਜਾਂ ਕਥਾਵਾਚਕ ਅੱਜਕਲ ਕਰਦੇ ਹਨ।
ਦੂਜੀ ਗੱਲ-ਵਿਸ਼ਿਆਂ ਦੀ ਖਿੱਚ ਵਿਵੇਕ ਤੇ ਵਿਰਾਗ ਨਾਲ ਸੇਵਾ, ਸਤਿਸੰਗ ਤੇ ਸਿਮਰਨ ਨਾਲ ਖਤਮ ਹੁੰਦੀ ਹੈ ਤਾਂ ਹੀ ਪ੍ਰਾਣੀ ਮਾੜੇ ਕੰਮਾਂ ਤੋਂ ਪਿੱਛੇ ਹੱਟਦੈ। ਡਰਾ ਧਮਕਾ ਕੇ ਮਾੜੇ ਕੰਮਾਂ ਤੋਂ ਪੂਰਾ ਰੋਕਣਾ ਬਹੁਤ ਕਠਿਨ ਹੈ ਤੇ ਅੰਦਰ ਨੂੰ ਤਾਂ ਮਨ ਨੂੰ ਇਸ ਤਰ੍ਹਾਂ ਮੋੜਿਆ ਹੀ ਨਹੀਂ ਜਾ ਸਕਦਾ।
ਤੀਜੀ ਗੱਲ-ਉਹ ਗੁਰਮੁਖ ਜਿਨ੍ਹਾਂ 'ਚ ਸੇਵਾ, ਸਿਮਰਨ ਦੇ ਸੰਸਕਾਰ ਪੈ ਗਏ ਹਨ। ਜਿਹੜੇ ਭਜਨ ਬੰਦਗੀ ਕਰ ਰਹੇ ਹਨ-ਹੁਣ ਭਜਨ 'ਚ ਹੋਰ ਜ਼ਿਆਦਾ ਵੇਗ ਭਰਨ ਵਾਸਤੇ ਉਨ੍ਹਾਂ ਲਈ 'ਭਉ ਖਲਾ' ਭੈਅ ਨੂੰ ਹੀ ਧੌਂਕਣੀ ਬਣਾ ਕੇ ਤਪ ਦੀ ਅਗਨਿ ਪਰਚੰਡ ਕਰਨ ਦੀ ਸਾਧਨਾ ਹੈ। ਉਨ੍ਹਾਂ ਵਾਸਤੇ ਧਨ, ਜ਼ਮੀਨਾਂ, ਮਾਨ, ਅਪਮਾਨ ਦਾ ਭੈਅ ਕੁਝ ਅਰਥ ਨਹੀਂ ਰੱਖਦਾ। ਨਰਕਾਂ ਤੋਂ ਬਚਣ ਵਾਸਤੇ ਉਹ ਸਾਧਨਾ ਨਹੀਂ ਕਰਦੇ ਕਿਉਂਕਿ ਗੁਰਮੁਖ ਚੰਗੇ ਕੰਮ ਹੀ ਕਰਦੈ। ਜਿਸ ਨੇ ਇਕ ਵਾਰ ਗੁਰੂ ਦਾ ਲੜ ਫੜ ਲਿਆ- ਉਹ ਨਰਕਾਂ 'ਚ ਨਹੀਂ ਜਾ ਸਕਦਾ।
ਪਰ ਉਨ੍ਹਾਂ ਦਾ ਭੈਅ ਹੈ 'ਮੌਤ ਦਾ ਭੈਅ' ਇਸ ਨੂੰ ਉਹ ਸਾਧਨਾ ਬਣਾਉਂਦੇ ਹਨ।
'ਮੌਤ ਦਾ ਭੈਅ' ਕਿਉਂ ਹੁੰਦੈ? ਵੱਡੇ-ਵੱਡੇ ਵਿਦਵਾਨ, ਸੇਵਕ, ਸਮਾਜ ਸੁਧਾਰਕ, ਵਿਗਿਆਨੀ, ਸਰਲ ਸਿੱਖ ਵੀ ਮੌਤ ਤੋਂ ਕਿਉਂ ਡਰਦੇ ਹਨ? ਮੌਤ ਦੇ ਭੈਅ ਤੋਂ ਜੇ ਪੂਰਾ ਮੁਕਤ ਹੈ ਉਹ ਪੂਰਾ ਗੁਰਮੁਖ ਹੈ- ਜਿਸ ਨੂੰ ਮੋਹ, ਮਾਇਆ ਸਾਰਾ ਸੰਸਾਰ-ਕਿਸੇ ਦੀ ਵੀ ਖਿੱਚ ਨਹੀਂ ਅਤੇ ਜਿਹੜਾ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ ਹੈ। ਥਾਂ-ਥਾਂ 'ਤੇ ਦੇਖਦੇ ਹਾਂ- ਜਦੋਂ ਮੌਤ ਹੁੰਦੀ ਹੈ ਉਦੋਂ ਸ਼ੋਕ ਸਭਾ ਹੀ ਹੁੰਦੀ ਹੈ। ਮੌਤ ਦੇ ਵੇਲੇ ਜਸ਼ਨ, ਫੁਲਝੜੀਆਂ, ਨੱਚਣਾ, ਗਾਉਣਾ ਤੇ ਖੁਸ਼ੀਆਂ ਮਨਾਉਣਾ ਕਿਤੇ ਨਹੀਂ ਦੇਖਿਆ ਜਾਂਦਾ। ਕਿਉਂ ਹੈ ਇਹ ਮੌਤ ਦਾ ਭੈਅ ਤੇ ਮੌਤ ਹੋਣ 'ਤੇ ਦੁਖ ਅਫਸੋਸ ਦਾ ਵਾਤਾਵਰਣ? ਕਿਸੇ ਵੀ ਭੈਅ ਦੇ ਕਾਰਨ ਦੀ ਚਰਚਾ ਅਸੀਂ ਪਹਿਲਾਂ ਕੀਤੀ ਹੈ ਕਿ ਦੂਜੇ ਤੋਂ, ਬੇਗਾਨੇ ਤੋਂ ਭੈਅ ਹੁੰਦੈ। ਮੌਤ ਤੋਂ ਭੈਅ ਦਾ ਵੀ ਇਹੋ ਕਾਰਨ ਹੈ।