• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਚਿਨ ਤੇਂਦੁਲਕਰ ਹੁਣ ਤੱਕ ਕਿਉਂ ਨਹੀਂ ਹੋ ਸਕੇ ICC ਦੇ ਹਾਲ ਆਫ ਫੇਮ 'ਚ ਸ਼ਾਮਲ

  

Share
  ਨਵੀਂ ਦਿੱਲੀ : ਹਾਲ ਹੀ 'ਚ ਰਾਹੁਲ ਦ੍ਰਵਿੜ ਨੂੰ ਆਈ.ਸੀ.ਸੀ. ਨੇ ਆਪਣੀ 75ਵੀਂ ਸਾਲਾਨਾਂ ਬੈਠਕ ਦੇ ਦੌਰਾਨ ਹਾਲ ਆਫ ਫੇਮ 'ਚ ਸ਼ਾਮਲ ਕੀਤਾ। ਨਿਸ਼ਚਿਤ ਤੌਰ 'ਤੇ ਇਹ ਭਾਰਤ ਦੇ ਲਈ ਵੱਡੇ ਸਨਮਾਨ ਦੀ ਗੱਲ ਹੈ, ਪਰ ਇਹ ਚਰਚਾ ਦਾ ਕਾਰਨ ਵੀ ਬਣਿਆ ਹੋਇਆ ਹੈ। ਦਰਅਸਲ, ਸਚਿਨ ਤੇਂਦੁਲਕਰ ਤੋਂ ਪਹਿਲਾਂ ਰਾਹੁਲ ਦ੍ਰਵਿੜ ਨੂੰ ਆਈ.ਸੀ.ਸੀ. ਹਾਲ ਆਫ ਫੇਮ 'ਚ ਸ਼ਾਮਲ ਹੋਣ ਦੀ ਗੱਲ ਕੁਝ ਲੋਕਾਂ ਨੂੰ ਪੱਚ ਨਹੀਂ ਰਹੀ ਹੈ। ਵੈਸੇ ਦ੍ਰਵਿੜ ਇਹ ਖਾਸ ਸਨਮਾਨ ਪਾਉਣ ਨਾਲੇ ਪੰਜਵੇਂ ਭਾਰਤੀ ਕ੍ਰਿਕਟਰ ਹਨ ਅਤੇ ਉਨ੍ਹਾਂ 'ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ, ਸੁਨੀਲ ਗਵਾਸਕਰ, ਕਪਿਲ ਦੇਵ ਅਤੇ ਅਨਿਲ ਕੁੰਬਲੇ ਨੂੰ ਇਸ ਕਲੱਬ 'ਚ ਜਗ੍ਹਾ ਮਿਲ ਚੁੱਕੀ ਹੈ। ਫਿਲਹਾਲ ਸਚਿਨ ਤੇਂਦੁਲਕਰ ਦੇ ਫੈਨਜ਼ ਇਹ ਜਾਣਨ ਦੇ ਲਈ ਉਤਸੁਕ ਹਨ ਕਿ ' ਕ੍ਰਿਕਟ ਦੇ ਭਗਵਾਨ' ਮੰਨੇ ਜਾਣ ਵਾਲੇ ਮਾਸਟਰ ਬਲਾਸਟਰ ਦਾ ਨਾਮ ਹਜੇ ਤੱਕ ਇਸ ਲਿਸਟ 'ਚ ਸ਼ਾਮਲ ਕਿਉਂ ਨਹੀਂ ਹੋਇਆ। ਸਚਿਨ ਨੂੰ ਆਈ.ਸੀ.ਸੀ. ਦੇ ਨਿਯਮਾਂ ਦੀ ਵਜ੍ਹਾ ਨਾਲ ਹੁਣ ਤੱਕ ਹਾਲ ਆਫ ਫੇਮ 'ਚ ਜਗ੍ਹਾ ਨਹੀਂ ਮਿਲੀ ਹੈ।

-ਕੀ ਕਹਿੰਦਾ ਹੈ ਆਈ.ਸੀ.ਸੀ. ਦਾ ਨਿਯਮ
ਆਈ.ਸੀ.ਸੀ. ਦੇ ਨਿਯਮਾਂ ਦੇ ਮੁਤਾਬਕ , ਜਿਨ੍ਹਾਂ ਕ੍ਰਿਕਟਰਾਂ ਨੇ ਪਿੱਛਲੇ ਪੰਜ ਸਾਲਾਂ 'ਚ ਕਿਸੇ ਤਰ੍ਹਾਂ ਦੀ ਇੰਟਰਨੈਸ਼ਨਲ ਕ੍ਰਿਕਟ 'ਚ ਹਿੱਸਾ ਨਹੀਂ ਲਿਆ ਹੋਵੇ ਉਨ੍ਹਾਂ ਦਾ ਨਾਮ ਖਾਸ ਸਨਮਾਨ ਦੇ ਲਈ ਸ਼ਾਮਲ ਕੀਤਾ ਜਾ ਸਕਦਾ ਹੈ, ਹਰ ਕੋਈ ਜਾਣਦਾ ਹੈ ਕਿ ਸਚਿਨ ਨੇ ਨਵੰਬਰ 2013 'ਚ ਵੈਸਟਇੰਡੀਜ਼ ਦੇ ਖਿਲਾਫ ਮੁੰਬਈ 'ਚ ਆਪਣਾ ਆਖਰੀ ਇੰਟਰਨੈਸ਼ਨਲ ਮੈਚ ਖੇਡਿਆ ਸੀ, ਇਹ ਉਨ੍ਹਾਂ ਦਾ 200ਵਾਂ ਟੈਸਟ ਵੀ ਸੀ, ਇਸ ਲਿਹਾਜ ਨਾਲ ਦੇਖਿਆ ਜਾਵੇ ਤਾਂ ਮਾਸਟਰ ਬਲਾਸਟਰ ਦੇ ਫੈਨਜ਼ ਨੂੰ ਹਜੇ ਘੱਟ ਤੋਂ ਘੱਟ ਪੰਜ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਹੋਵੇਗਾ।

-ਇਹ ਹਨ ਸਚਿਨ-ਦ੍ਰਵਿੜ ਦੇ ਅੰਕੜੇ
ਨਵੰਬਰ 2013 'ਚ ਆਖਰੀ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਸਚਿਨ ਨੇ 200 ਟੈਸਟ 'ਚ 51 ਸੈਕੜਿਆ ਦੀ ਸਹਾਇਤਾ ਨਾਲ 15921 ਦੌੜਾਂ ਬਣਾਈਆਂ ਹਨ, ਜਦਕਿ ਵਨਡੇ ਕ੍ਰਿਕਟ 'ਚ ਉਨ੍ਹਾਂ ਦੇ ਨਾਮ 18426 ਦੌੜਾਂ ਦਰਜ ਹਨ, ਇਸਦੇ ਲਈ ਉਨ੍ਹਾਂ ਨੇ 463 ਮੈਚ ਖੇਡਦੇ ਹੋਏ 49 ਸੈਂਕੜੇ ਠੋਕੇ ਹਨ। ਸੰਯੋਗ ਦੀ ਗੱਲ ਇਹ ਹੈ ਕਿ ਇਹ ਸਾਰੇ ਆਪਣੇ ਆਪ 'ਚ ਰਿਕਾਰਡ ਹਨ ਅਤੇ ਹਾਲ ਫਿਲਹਾਲ ਇਨ੍ਹਾਂ ਦੇ ਟੁੱਟਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸਦੇ ਇਲਾਵਾ ਉਨ੍ਹਾਂ ਨੇ ਇਕ ਟੀ-20 ਇੰਟਰਨੈਸ਼ਨਲ ਮੈਚ ਵੀ ਖੇਡਿਆ ਹੈ, ਜਿਸ 'ਚ ਦਸ ਦੌੜਾਂ ਬਣਾਈਆਂ ਹਨ।