• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਫਿਰ ਤੋਂ 'ਕਪਤਾਨ' ਬਣ ਗਏ ਬਾਲ ਟੈਂਪਰਿੰਗ ਦੇ ਮਾਸਟਰ ਮਾਇੰਡ ਡੇਵਿਡ ਵਾਰਨਰ

  

Share
  ਨਵੀਂ ਦਿੱਲੀ : ਬਾਲ ਟੈਂਪਰਿੰਗ ਦੇ ਮਾਮਲੇ 'ਚ ਫੱਸ ਕੇ ਆਸਟ੍ਰੇਲੀਆ ਦੀ ਟੀਮ 'ਚ ਆਪਣੀ ਉਪ ਕਪਤਾਨੀ ਅਤੇ ਪੋਜੀਸ਼ਨ ਗੁਆ ਚੁੱਕੇ ਡੇਵਿਡ ਵਾਰਨਰ ਦੇ ਨਾਮ ਦੇ ਅੱਗੇ ਹੁਣ ' ਕਪਤਾਨ' ਸ਼ਬਦ ਜੁੜ ਗਿਆ ਹੈ। ਕਨਾਡਾ ਦੀ ਗਲੋਬਲ ਟੀ-20 ਲੀਗ 'ਚ ਖੇਡ ਰਹੇ ਵਾਰਨਰ ਨੂੰ ਉਨ੍ਹਾਂ ਦੀ ਟੀਮ ਵਿਨੀਪੈਗ ਹਾਕਸ ਨੇ ਉਨ੍ਹਾਂ ਨੂੰ ਇਸ ਸੀਜਨ 'ਚ ਆਪਣਾ ਕਪਤਾਨ ਨਿਯੁਕਤ ਕੀਤਾ ਹੈ। ਦਰਅਸਲ ਕ੍ਰਿਕਟ ਆਸਟ੍ਰੇਲੀਆ ਤੋਂ 12 ਮਹੀਨੇ ਦਾ ਬੈਨ ਝੱਲ ਰਹੇ ਡੇਵਿਡ ਵਾਰਨਰ ਦੀ ਟੀਮ ਦੇ ਕਪਤਾਨ ਕੈਰੇਬਿਆਈ ਖਿਡਾਰੀ ਡ੍ਰਵੈਨ ਬ੍ਰਾਵੋ ਸਨ ਜਿਨ੍ਹਾਂ ਨੇ ਆਪਣੇ ਪਦ ਛੱਡ ਦਿੱਤਾ ਹੈ ਅਤੇ ਇਸਦੇ ਬਾਅਦ ਵਾਰਨਰ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਜ਼ਿਕਰਯੋਗ ਹੈ ਕਿ ਵਾਰਨਰ 'ਤੇ ਪਾਬੰਦੀ ਲਗਾਉਣ ਸਮੇਂ ਕ੍ਰਿਕਟ ਆਸਟ੍ਰੇਲੀਆ ਨੇ ਐਲਾਨ ਕੀਤਾ ਸੀ ਕਿ 12 ਮਹੀਨੇ ਦੇ ਬਾਅਦ ਉਨ੍ਹਾਂ ਦੀ ਟੀਮ 'ਚ ਵਾਪਸੀ ਤਾਂ ਹੋ ਸਕਦੀ ਹੈ ਪਰ ਉਹ ਕਦੀ ਵੀ ਲੀਡਰਸ਼ਿਪ ਦੇ ਰੋਲ ਯਾਨੀ ਕਪਤਾਨੀ ਜਾ ਉਪ ਕਪਤਾਨ ਦੇ ਲਈ ਨਹੀਂ ਚੁਣਿਆ ਜਾਵੇਗਾ । ਉੱਥੇ ਇਸ ਮਾਮਲੇ 'ਚ 12 ਮਹੀਨੇ ਦੇ ਲਈ ਬੈਨ ਹੋਏ ਉਨ੍ਹਾਂ ਦੇ ਖਿਡਾਰੀ ਸਟੀਵ ਸਮਿਥ ਦੀ ਕਪਤਾਨੀ 'ਤੇ ਕ੍ਰਿਕਟ ਆਸਟ੍ਰੇਲੀਆ ਨੇ ਦੋ ਸਾਲ ਦਾ ਬੈਨ ਲਗਾਇਆ ਹੈ। ਵਾਰਨਰ ਆਸਟ੍ਰੇਲੀਆ ਦੀ ਟੈਸਟ ਅਤੇ ਵਨਡੇ ਟੀਮ ਦੇ ਉਪਕਪਤਾਨ ਰਹੇ ਹਨ ਜਦਕਿ ਟੀ20 'ਚ ਉਹ ਕੰਗਾਰੂ ਟੀਮ ਦੀ ਕਪਤਾਨੀ ਕਰਿਆ ਕਰਦੇ ਸਨ।ਕਨਾਡਾ ਟੀ20 ਲੀਗ 'ਚ ਉਨ੍ਹਾਂ ਦੀ ਟੀਮ ਦੇ ਕੋਚ ਅਤੇ ਪਾਕਿਸਤਾਨ ਦੇ ਦਿੱਗਜ ਗੇਂਦਬਾਜ਼ ਰਹੇ ਵਕਾਰ ਯੁਨੁਸ ਦਾ ਕਹਿਣਾ ਹੈ ਕਿ ਕ੍ਰਿਕਟ ਆਸਟ੍ਰੇਲੀਆ ਦੇ ਬੈਨ ਨਾਲ ਉਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਵਾਰਨਰ ਉਨ੍ਹਾਂ ਦੀ ਟੀਮ ਦੇ ਲਈ ਬਿਹਤਰ ਕਪਤਾਨ ਸਾਬਿਤ ਹੋਣਗੇ।