• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪਾਕਿ 'ਚ ਮੀਂਹ ਦਾ 38 ਸਾਲਾਂ ਦਾ ਰਿਕਾਰਡ ਟੁੱਟਿਆ

  

Share
  ਲਾਹੌਰ : ਪਾਕਿਸਤਾਨ ਦੇ ਲਾਹੌਰ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਅਤੇ 50 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਕ ਨਿਊਜ਼ ਏਜੰਸੀ ਮੁਤਾਬਕ 10 ਘੰਟਿਆਂ ਵਿਚ 280 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਮੀਂਹ ਤੋਂ ਬਾਅਦ ਸੜਕਾਂ, ਘਰ ਅਤੇ ਗੱਡੀਆਂ ਪਾਣੀ ਵਿਚ ਡੁੱਬ ਗਈਆਂ ਹਨ। ਕੁੱਝ ਥਾਵਾਂ 'ਤੇ ਪਾਣੀ ਜ਼ਿਆਦਾ ਭਰ ਜਾਣ ਕਾਰਨ ਲੋਕ ਫੱਸ ਗਏ ਹਨ ਅਤੇ ਉਨ੍ਹਾਂ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਣਾ ਪਿਆ। ਸਥਿਤੀ ਇਹ ਹੈ ਕਿ ਮਾਲ ਰੋਡ ਨੇੜੇ ਮੀਂਹ ਕਾਰਨ ਇਕ 20 ਫੁੱਟ ਡੂੰਘਾ ਖੱਡਾ ਹੋ ਗਿਆ ਹੈ। ਇਹ ਖੱਡਾ 200 ਫੁੱਟ ਚੌੜਾ ਹੈ। ਇੱਥੋਂ ਤੱਕ ਕਿ ਜਹਾਜ਼ਾਂ ਦੀ ਆਵਾਜਾਈ 'ਤੇ ਵੀ ਅਸਰ ਪਿਆ ਹੈ ਅਤੇ ਕਈ ਜਹਾਜ਼ ਦੇਰੀ ਨਾਲ ਚੱਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿਚ ਪੈ ਰਹੇ ਮੀਂਹ ਕਾਰਨ ਬੀਤੇ 38 ਸਾਲਾਂ ਦਾ ਰਿਕਾਰਡ ਟੁੱਟਿਆ ਹੈ। ਇਸ ਤੋਂ ਪਹਿਲਾਂ ਸਾਲ 1980 ਵਿਚ ਲਾਹੌਰ ਵਿਚ 207 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਪਾਕਿਸਤਾਨੀ ਮੌਸਮ ਵਿਭਾਗ ਮੁਤਾਬਕ ਲਾਹੌਰ, ਗੁਜਰਾਵਾਲਾ, ਰਾਵਲਪਿੰਡੀ, ਫੈਸਲਾਬਾਦ, ਸਰਗੋਧਾ, ਕੋਹਟ, ਬੰਨੂ, ਡੇਰਾ ਇਸਮਾਇਲ ਖਾਨ ਅਤੇ ਡੇਰਾ ਗਾਜੀ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਤੇਜ਼ ਮੀਂਹ ਪੈ ਸਕਦਾ ਹੈ।