• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੰਪ ਨੇ ਬਰਾਕ ਓਬਾਮਾ ਦੇ ਕਾਰਜਕਾਲ 'ਚ ਲਿਆ ਗਿਆ ਇਕ ਹੋਰ ਫੈਸਲਾ ਪਲਟਿਆ

  

Share
  ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੇ ਇਕ ਹੋਰ ਫੈਸਲੇ ਨੂੰ ਬਦਲ ਦਿੱਤਾ ਹੈ। ਓਬਾਮਾ ਦੇ ਕਾਰਜਕਾਲ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਆਦੇਸ਼ ਦੇ ਬਾਅਦ ਹੁਣ ਅਮਰੀਕੀ ਕਾਲਜਾਂ ਅਤੇ ਸਕੂਲਾਂ ਵਿਚ ਬਿਨਾਂ ਕਿਸੇ ਜਾਤੀ ਵਿਵਸਥਾ ਦੇ ਦਾਖਲਾ ਮਿਲ ਸਕੇਗਾ। ਟਰੰਪ ਦੇ ਫੈਸਲੇ ਦੇ ਨਾਲ ਹੀ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਰਜ ਬੁਸ਼ ਦੀਆਂ ਸਿੱਖਿਆ ਸੰਸਥਾਵਾਂ ਲਈ ਬਣਾਈ ਗਈ ਉਸੇ ਨੀਤੀ ਦੀ ਵਾਪਸੀ ਹੋ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਜਾਤੀ ਵਿਵਸਥਾ 'ਤੇ ਨਿਰਪੱਖ ਹੋ ਕੇ ਦਾਖਲੇ ਲਈ ਕਿਹਾ ਗਿਆ ਸੀ। ਟਰੰਪ ਪ੍ਰਸ਼ਾਸਨ ਵੱਲੋਂ ਹੁਣ ਸਕੂਲਾਂ ਅਤੇ ਕਾਲਜਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਜਾਤੀ 'ਤੇ ਬਿਨਾਂ ਵਿਚਾਰ ਕੀਤੇ ਦਾਖਲੇ ਨੂੰ ਤਰਜੀਹ ਦੇਣ। ਇਕ ਜਾਂ ਦੋ ਦਿਨ ਵਿਚ ਇਸ ਨਾਲ ਜੁੜਿਆ ਆਦੇਸ਼ ਜਾਰੀ ਕਰ ਦਿੱਤਾ ਜਾਵੇਗਾ।
ਅਮਰੀਕੀ ਨਿਆਂ ਵਿਭਾਗ ਦੇ ਬੁਲਾਰਾ ਨੇ ਇਕ ਸਮਾਚਾਰ ਏਜੰਸੀ ਨੂੰ ਜਾਣਕਾਰੀ ਦਿੱਤੀ ਕਿ ਅਟਾਰਨੀ ਜਨਰਲ ਜੇਫ ਸੇਸ਼ੰਸ ਦਾ ਮੰਨਣਾ ਹੈ ਕਿ ਪਹਿਲਾਂ ਜੋ ਨੀਤੀਆਂ ਤੈਅ ਕੀਤੀਆਂ ਗਈਆਂ ਸਨ, ਉਹ ਸੰਵਿਧਾਨ ਅਤੇ ਕਾਨੂੰਨ ਦੇ ਵਿਰੁੱਧ ਹਨ। ਇਸ ਲਈ ਵਿਭਾਗ ਨੇ ਮੰਗਲਵਾਰ ਨੂੰ ਉਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਬਦਲ ਦਿੱਤਾ। ਇਸ ਨਵੇਂ ਫੈਸਲੇ ਦੇ ਨਾਲ ਹੀ ਬਰਾਕ ਓਬਾਮਾ ਵੱਲੋਂ ਲਏ ਗਏ ਇਕ ਹੋਰ ਫੈਸਲੇ ਨੂੰ ਟਰੰਪ ਨੇ ਬਦਲ ਦਿੱਤਾ ਹੈ। ਇਸ ਤੋਂ ਪਹਿਲਾਂ ਪੈਰਿਸ ਜਲਵਾਯੂ ਸਮਝੌਤਾ, ਟਰਾਂਸ-ਪੈਸੇਫਿਕ ਪਾਰਟਨਰਸ਼ਿਪ ਅਤੇ ਸਾਲ 2015 ਵਿਚ ਈਰਾਨ ਨਾਲ ਹੋਏ ਪਰਮਾਣੂ ਸਮਝੌਤੇ 'ਤੇ ਵੀ ਟਰੰਪ ਨੇ ਓਬਾਮਾ ਦੇ ਫੈਸਲਿਆਂ ਨੂੰ ਪਲਟ ਦਿੱਤਾ ਸੀ।