• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਐੱਸ. ਐੱਚ. ਓ. ਨੇ 50000 ਦੀ ਰਿਸ਼ਵਤ ਲੈ ਕੇ ਛੱਡਿਆ ਤਸਕਰ, ਸਸਪੈਂਡ

BULLAND TV BULLAND TV
  

Share
  ਬਠਿੰਡਾ : ਬਠਿੰਡਾ ਦੇ ਰਾਮਪੁਰਾ ਫੂਲ ਦੇ ਥਾਣੇ 'ਚ ਤਾਇਨਾਤ ਐੱਸ. ਐੱਚ. ਓ. ਬਿੱਕਰ ਸਿੰਘ ਅਤੇ ਮੁਣਸ਼ੀ ਜਸਪਾਲ ਸਿੰਘ ਨੂੰ ਨਸ਼ਾ ਤਸਕਰ ਰਿਸ਼ਵਤ ਲੈ ਕੇ ਨੂੰ ਛੱਡਣ ਦੇ ਦੋਸ਼ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਬਠਿੰਡਾ ਨੇ ਦੱਸਿਆ ਕਿ ਥਾਣਾ ਰਾਮਪੁਰਾ ਫੂਲ ਪੁਲਸ ਵਲੋਂ ਕੁਲਦੀਪ ਕੁਮਾਰ ਵਾਸੀ ਗਾਂਧੀ ਨਗਰ ਰਾਮਪੁਰਾ ਨੂੰ ਨਸ਼ਾ ਵੇਚਣ ਦੇ ਦੋਸ਼ ਵਿਚ ਗ੍ਰਿਫਾਤਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਕੁਝ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਸੀ। ਜਦਕਿ ਰਾਮਪੁਰਾ ਫੂਲ ਦੇ ਸਿਟੀ ਥਾਣੇ 'ਚ ਤਾਇਨਾਤ ਐੱਸ. ਐੱਚ. ਓ. ਬਿੱਕਰ ਸਿੰਘ ਅਤੇ ਮੁਣਸ਼ੀ ਜਸਪਾਲ ਸਿੰਘ ਨੇ 50000 ਰੁਪਏ ਦੀ ਰਿਸ਼ਵਤ ਲੈ ਕੇ ਤਸਕਰ ਨੂੰ ਛੱਡ ਦਿੱਤਾ। ਜਾਂਚ ਤੋਂ ਬਾਅਦ ਐੱਸ. ਐੱਚ. ਓ. ਬਿੱਕਰ ਸਿੰਘ ਅਤੇ ਮੁਣਸ਼ੀ ਜਸਪਾਲ ਸਿੰਘ ਨੂੰ ਸਸਪੈਂਡ ਕਰਦੇ ਹੋਏ ਪੁਲਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਲਿਆ ਹੈ।