• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕ੍ਰਿਕਟਰ ਹਰਮਨਪ੍ਰੀਤ ਦੀ ਨੌਕਰੀ ਖਤਰੇ 'ਚ, ਸਾਹਮਣੇ ਆਇਆ ਪਿਤਾ ਦਾ ਬਿਆਨ

  

Share
  ਜਲੰਧਰ : ਟੀ-20 ਵੁਮੈਨ ਟੀਮ ਦੀ ਕਪਤਾਨ ਅਤੇ ਪੰਜਾਬ ਪੁਲਸ 'ਚ ਡੀ. ਐੱਸ. ਪੀ. ਦੇ ਅਹੁਦੇ 'ਤੇ ਤਾਇਨਾਤ ਹਰਮਨਪ੍ਰੀਤ ਕੌਰ ਦੀ ਨੌਕਰੀ ਖਤਰੇ 'ਚ ਪੈਣ ਤੋਂ ਬਾਅਦ ਉਸ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਪੁਲਸ ਦੇ ਡੀ. ਜੀ. ਪੀ. (ਪ੍ਰਬੰਧਨ) ਐੱਮ. ਕੇ. ਤਿਵਾੜੀ ਜਾਂਚ 'ਚ ਹਰਮਨਪ੍ਰੀਤ ਦੀ ਗ੍ਰੈਜੁਏਸ਼ਨ ਦੀ ਡਿਗਰੀ ਨਕਲੀ ਹੋਣ ਦੀ ਗੱਲ ਕਹਿ ਚੁੱਕੇ ਹਨ, ਉੱਥੇ ਹੀ ਉਸ ਦੇ ਪਿਤਾ ਹਰਮਿੰਦਰ ਸਿੰਘ ਨੇ ਇਸ ਜਾਂਚ ਨੂੰ ਗਲਤ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਡਿਗਰੀ ਸਹੀ ਹੈ ਅਤੇ ਇਸੇ ਡਿਗਰੀ 'ਤੇ ਆਧਾਰ 'ਤੇ ਹਰਮਨਪ੍ਰੀਤ ਨੇ ਰੇਲਵੇ 'ਚ ਨੌਕਰੀ ਕੀਤੀ ਤਾਂ ਹੁਣ ਇਹ ਡਿਗਰੀ ਨਕਲੀ ਕਿਵੇਂ ਹੋ ਸਕਦੀ ਹੈ। ਹਰਮਿੰਦਰ ਸਿੰਘ ਨੇ ਕਿਹਾ ਕਿ ਉਹ ਖੁਦ ਮੇਰਠ ਜਾ ਕੇ ਸੱਚ ਪਤਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰਮਨਪ੍ਰੀਤ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਗ੍ਰੈਜੁਏਸ਼ਨ ਦੀ ਡਿਗਰੀ ਜਾਅਲੀ ਹੋਣ ਤੋਂ ਇਨਕਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਰਜੁਨ ਐਵਾਰਡੀ ਹਰਮਨਪ੍ਰੀਤ ਕੌਰ ਨੂੰ ਬੀਤੀ ਇਕ ਮਾਰਚ ਨੂੰ ਹੀ ਪੰਜਾਬ ਪੁਲਸ 'ਚ ਬਤੌਰ ਡੀ. ਐੱਸ. ਪੀ. ਦੇ ਅਹੁਦੇ 'ਤੇ ਜੁਆਇਨ ਕਰਾਇਆ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਖੁਦ ਉਸ ਨੂੰ ਜੁਆਇਨ ਕਰਾਇਆ, ਜਿਸ ਤੋਂ ਬਾਅਦ ਹਰਮਨਪ੍ਰੀਤ ਨੇ ਵੈਸਟਰਨ ਰੇਲਵੇ ਨਾਲ 5 ਸਾਲਾਂ ਦੇ ਕਰਾਰ ਦੀ ਨੌਕਰੀ ਨੂੰ 3 ਸਾਲਾਂ ਬਾਅਦ ਹੀ ਛੱਡ ਦਿੱਤਾ ਸੀ।