• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਯੂਰਪੀ ਯੂਨੀਅਨ ਨੇ 'ਟ੍ਰੇਡ ਵਾਰ' ਨੂੰ ਲੈ ਟਰੰਪ ਨੂੰ ਦਿੱਤੀ ਚਿਤਾਵਨੀ

  

Share
  ਬ੍ਰੈਸਲਸ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਰਪ ਨੂੰ 'ਚੀਨ ਜਿੰਨਾ ਹੀ ਬੁਰਾ' ਦੱਸਣ 'ਤੇ ਯੂਰਪੀ ਯੂਨੀਅਨ (ਈ. ਯੂ.) ਨੇ ਅਮਰੀਕਾ ਨੂੰ ਸਖਤ ਚਿਤਾਵਨੀ ਦਿੱਤੀ ਹੈ। ਯੂਨੀਅਨ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਯੂਰਪ ਦੇ ਆਟੋ ਸੈਕਟਰ 'ਤੇ ਵੱਡੇ ਦਰਾਮਦ ਸ਼ੁਲਕ ਲਾਏ ਤਾਂ ਉਹ ਮਜ਼ਬੂਤੀ ਨਾਲ ਪਲਟਵਾਰ ਕਰੇਗਾ ਅਤੇ ਇਸ ਨਾਲ ਆਖਿਰਕਾਰ ਅਮਰੀਕੀ ਅਰਥਵਿਵਸਥਾ ਨੂੰ ਵੀ ਜ਼ਿਆਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਯੂਰਪ ਦੇ ਸਟੀਲ ਅਤੇ ਐਲੂਮੀਨੀਅਮ 'ਤੇ ਦਰਾਮਦ ਸ਼ੁਲਕ ਲਾਉਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੇ ਪਿਛਲੇ ਦਿਨਾਂ ਯੂਰਪ 'ਤੋਂ ਆਮਦ ਸ਼ੁਲਕ ਲਾਉਣ ਦੀ ਧਮਕੀ ਦਿੱਤੀ ਸੀ। ਇਸ ਕਾਰਨ ਯੂਰਪ ਨੇ ਅਮਰੀਕੀ ਜੀਂ, ਅਤੇ ਅਮਰੀਕਾ ਦੀ ਮਸ਼ਹੂਰ ਹਾਰਲੇ ਡੇਵਿਡਸਨ ਮੋਟਰਸਾਇਕਲ 'ਤੇ ਆਮਦ ਸ਼ੁਲਕ ਲਾ ਦਿੱਤਾ ਸੀ। ਅਮਰੀਕੀ ਅਧਿਕਾਰੀਆਂ ਨੂੰ ਲਿੱਖੀ ਚਿੱਠੀ 'ਚ ਯੂਰਪੀ ਕਮਿਸ਼ਨ ਨੇ ਸਪੱਸ਼ਟ ਲਿਖਿਆ ਹੈ ਕਿ ਜੇਕਰ ਟਰੰਪ ਨੇ ਧਮਕੀਆਂ ਨੂੰ ਅਸਲ ਰੂਪ 'ਚ ਲਾਗੂ ਕਰਦੇ ਹਨ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕੀ ਅਰਥਵਿਵਸਥਾ ਨੂੰ ਹੀ ਹੋਵੇਗਾ।
ਦੂਜੇ ਪਾਸੇ ਟਰੰਪ ਨੇ ਚੀਨ ਖਿਲਾਫ ਲਾਏ ਗਏ ਆਮਦ ਸ਼ੁਲਕ ਤੋਂ ਕਦਮ ਵਾਪਸ ਖਿੱਚਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਆਮਦ ਸ਼ੁਲਕ ਦੇ ਦਾਇਰੇ 'ਚ ਚੀਨ ਦੀਆਂ 50,000 ਕਰੋੜ ਡਾਲਰ ਦੇ ਸਮਾਨ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ 5,000 ਕਰੋੜ ਡਾਲਰ ਮੁੱਲ ਦੇ ਉਤਪਾਦਾਂ 'ਤੇ ਅਮਰੀਕਾ ਪਹਿਲਾਂ ਹੀ 25 ਫੀਸਦੀ ਆਦਮ ਸ਼ੁਲਰ ਲਾ ਚੁੱਕਿਆ ਹੈ। ਇਸ ਦੇ ਜਵਾਬ 'ਚ ਚੀਨ ਨੇ ਅਮਰੀਕਾ ਤੋਂ ਕਰੀਬ 3400 ਕਰੋੜ ਡਾਲਰ ਮੁੱਲ ਦੇ ਉਤਪਾਦਾਂ ਦੀ ਆਮਦ 'ਤੇ ਸ਼ੁਲਕ ਲਗਾਇਆ ਹੈ। ਉਸ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਕਦਮ ਪਿੱਛੇ ਨਹੀਂ ਕੀਤੇ, ਤਾਂ ਉਥੇ 20,000 ਕਰੋੜ ਡਾਲਰ ਮੁੱਲ ਦੇ ਹੋਰ ਅਮਰੀਕੀ ਆਮਦ 'ਤੇ ਸ਼ੁਲਕ ਲਾਇਆ ਜ