• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਆਸਟ੍ਰੇਲੀਆ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ 'ਚ ਹੋਇਆ ਰਿਕਾਰਡ ਤੋੜ ਵਾਧਾ

  

Share
  ਮੈਲਬੌਰਨ : ਆਸਟ੍ਰੇਲੀਆ ਜਾਣ ਲਈ ਬਹੁਤ ਸਾਰੇ ਭਾਰਤੀਆਂ 'ਚ ਹੋੜ ਲੱਗੀ ਹੋਈ ਹੈ ਪਰ ਸਰਕਾਰ ਦੇ ਸਖਤ ਵੀਜ਼ਾ ਕਾਨੂੰਨ ਕਾਰਨ ਵੱਡੀ ਗਿਣਤੀ ਵਿਚ ਲੋਕ ਆਸਟ੍ਰੇਲੀਆ ਛੱਡ ਰਹੇ ਹਨ। ਇਸ ਗੱਲ ਦਾ ਖੁਲਾਸਾ ਏ. ਬੀ. ਐੱਸ. ਦੀ ਰਿਪੋਰਟ ਵਿਚ ਕੀਤਾ ਗਿਆ। ਰਿਪੋਰਟ 'ਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2017 ਦੇ ਆਖਰੀ ਤਿੰਨ ਮਹੀਨਿਆਂ ਵਿਚ 85,000 ਲੋਕ ਆਸਟ੍ਰੇਲੀਆ ਛੱਡ ਕੇ ਚੱਲੇ ਗਏ ਅਤੇ ਇਹ ਗਿਣਤੀ 2016 ਦੇ ਅੰਕੜਿਆਂ ਨਾਲੋਂ 9,000 ਵਧ ਹੈ। ਮਾਹਰਾਂ ਮੁਤਾਬਕ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਸ 'ਚ ਵੀਜ਼ਾ ਨੀਤੀਆਂ 'ਚ ਤਬਦੀਲੀ ਸਭ ਤੋਂ ਵੱਡਾ ਕਾਰਨ ਹੈ।
ਇੱਥੇ ਦੱਸ ਦੇਈਏ ਕਿ ਏ. ਬੀ. ਐੱਸ. ਉਨ੍ਹਾਂ ਲੋਕਾਂ ਦੇ ਅੰਕੜੇ ਇਕੱਠੇ ਕਰਦਾ ਹੈ, ਜੋ ਪਿਛਲੇ 16 ਮਹੀਨਿਆਂ 'ਚੋਂ 12 ਮਹੀਨੇ ਆਸਟ੍ਰੇਲੀਆ ਦੇ ਵਸਨੀਕ ਰਹੇ ਹੋਣ। ਏ. ਬੀ. ਐੱਸ. ਡੈਮੋਗ੍ਰਾਫੀ (ਜਨ ਅੰਕੜੇ) ਦੇ ਡਾਇਰੈਕਟਰ ਐਂਥੋਨੀ ਗਰੱਬ ਨੇ ਦੱਸਿਆ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਇਸ ਗਿਣਤੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਅੰਕੜੇ ਦੇਖਣ ਵਿਚ ਭਾਵੇਂ ਹੀ ਜ਼ਿਆਦਾ ਲੱਗਦੇ ਹੋਣ ਪਰ ਇਸੇ ਸਾਲ ਦੌਰਾਨ ਵਾਪਸ ਜਾਣ ਵਾਲਿਆਂ ਨਾਲੋਂ 2 ਲੱਖ 40 ਹਜ਼ਾਰ ਤੋਂ ਵਧੇਰੇ ਲੋਕ ਆਸਟ੍ਰੇਲੀਆ ਆਏ ਹਨ।
ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਛੱਡ ਕੇ ਜਾਣ ਵਾਲਿਆਂ 'ਚੋਂ ਇਕ-ਤਿਹਾਈ ਲੋਕ ਦੂਜੇ ਮੁਲਕਾਂ ਵਿਚ ਵਸੇਵੇ ਲਈ ਗਏ ਹਨ, ਜਦਕਿ ਅੱਧ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਅਤੇ 457 ਵੀਜ਼ਾ ਵਾਲੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਪ੍ਰਵਾਸੀਆਂ ਲਈ ਆਸਟ੍ਰੇਲੀਆ 'ਚ ਪੱਕੀ ਪੀ. ਆਰ. ਲੈਣੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਸਰਕਾਰ ਕੁਝ ਨਵੇਂ ਨਿਯਮ ਵੀ ਲਾਗੂ ਕਰ ਰਹੀ ਹੈ, ਜੋ ਕਿ 1 ਜੁਲਾਈ ਤੋਂ ਲਾਗੂ ਹੋਣਗੇ। ਕੌਮਾਂਤਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਸਰਕਾਰ ਨੂੰ ਪੀ. ਆਰ. ਲੈਣ ਵਾਲਿਆਂ ਲਈ ਰਾਖਵੀਆਂ ਸੀਟਾਂ ਵਧਾਉਣੀਆਂ ਚਾਹੀਦੀਆਂ ਹਨ ਜਦਕਿ ਸਰਕਾਰ ਇਸ ਨੂੰ ਘਟਾਉਣ ਵਿਚ ਲੱਗੀ ਹੋਈ ਹੈ। ਇਹ ਹੀ ਕਾਰਨ ਹੈ ਕਿ ਕੌਮਾਂਤਰੀ ਵਿਦਿਆਰਥੀ ਆਸਟ੍ਰੇਲੀਆ ਛੱਡ ਰਹੇ ਹਨ।