• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਨਸ਼ੇ 'ਤੇ ਲੱਗੀ ਕੁੜੀ ਦੇ ਖੁਲਾਸਿਆਂ ਨਾਲ ਜਲੰਧਰ ਪੁਲਸ 'ਚ ਮਚਿਆ ਹੜਕੰਪ

  

Share
  ਜਲੰਧਰ/ਕਪੂਰਥਲਾ : ਨਸ਼ੇ ਦੀ ਦਲਦਲ 'ਚ ਫਸੀ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਇਸ ਕੁੜੀ ਦੇ ਖੁਲਾਸਿਆਂ ਨੇ ਜਲੰਧਰ ਦੇ ਪੁਲਸ ਵਿਭਾਗ ਨੂੰ ਦਹਿਲਾ ਕੇ ਰੱਖ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਨੂੰ ਮੀਡੀਆ ਸਾਹਮਣੇ ਰੱਖਿਆ। ਪੀ. ਕੇ. ਸਿਨਹਾ ਨੇ ਦੱਸਿਆ ਕਿ ਲੜਕੀ ਨੇ ਸਾਲ 2016 'ਚ ਇਕ ਤੋਂ ਬਾਅਦ ਇਕ ਚਾਰ ਸ਼ਿਕਾਇਤਾਂ ਦਿੱਤੀਆਂ ਸਨ, ਜਿਨ੍ਹਾਂ ਵਿਚ ਉਸ ਨੇ ਪੁਲਸ ਮੁਲਾਜ਼ਮ ਇੰਦਰਜੀਤ ਸਮੇਤ ਐੱਸ. ਐੱਚ. ਓ. ਬਲਬੀਰ ਸਿੰਘ 'ਤੇ ਨਸ਼ੇ ਦੀ ਦਲਦਲ 'ਚ ਧਕੇਲਣ ਦੇ ਦੋਸ਼ ਲਗਾਏ ਸਨ ਪਰ ਸਾਰੀਆਂ ਸ਼ਿਕਾਇਤਾਂ ਨੂੰ ਲੜਕੀ ਨੇ ਖੁਦ ਰਾਜ਼ੀਨਾਮਾ ਕਰਦੇ ਹੋਏ ਵਾਪਸ ਲੈ ਲਈਆਂ ਸਨ। ਇਸ ਦੌਰਾਨ ਪੀ. ਕੇ. ਸਿਨਹਾ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮੁਲਾਜ਼ਮ ਹੋਵੇ ਜੋ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੁਲਸ ਮੁਲਾਜ਼ਮਾਂ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀੜਤ ਲੜਕੀ ਅਤੇ ਪੁਲਸ ਮੁਲਾਜ਼ਮ ਇੰਦਰਜੀਤ ਪਹਿਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਇੰਨਾ ਹੀ ਨਹੀਂ ਉਨ੍ਹਾਂ ਕੁੜੀ ਦੇ ਭਰਾਵਾਂ ਦੇ ਗੁਨਾਹ ਵੀ ਗਿਣਵਾਏ।
ਦਬਾਅ ਪਾ ਕੇ ਰਾਜ਼ੀਨਾਮਾ ਕਰਵਾਏ ਜਾਣ ਦੇ ਕੁੜੀ ਦੇ ਬਿਆਨ 'ਤੇ ਵੀ ਸੀ. ਪੀ. ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਸ ਦੇ ਦਬਾਅ 'ਚ ਰਾਜ਼ੀਨਾਮਾ ਹੋਇਆ ਸੀ ਤਾਂ ਉਹ ਪੁਲਸ ਕੋਲ ਦੁਬਾਰਾ ਸ਼ਿਕਾਇਤ ਵੀ ਕਰ ਸਕਦੀ ਸੀ। ਸਿੱਧਾ ਮੀਡੀਆ 'ਚ ਜਾ ਕੇ ਦੋਸ਼ ਲਗਾਉਣ ਨਾਲ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਲੜਕੀ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਏ ਤਾਂ ਉਹ ਇਸ ਮਾਮਲੇ ਦੀ ਪੂਰੀ ਜਾਂਚ ਕਰ ਸਕਦੇ ਹਨ।