• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੰਪ ਪ੍ਰਸ਼ਾਸਨ ਨੂੰ 17 ਸੂਬਿਆਂ ਨੇ ਦਿੱਤਾ ਨੋਟਿਸ

  

Share
  ਨਿਊਯਾਰਕ : ਅਮਰੀਕਾ ਦੇ 17 ਸੂਬਿਆਂ ਅਤੇ 'ਡਿਸਟ੍ਰਿਕਟ ਆਫ ਕੋਲੰਬੀਆ' ਨੇ ਮੈਕਸੀਕੋ ਤੋਂ ਦੇਸ਼ 'ਚ ਆ ਰਹੇ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਜ਼ਬਰਦਸਤੀ ਵੱਖ ਕਰਨ ਦੇ ਮਾਮਲੇ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਪਰਿਵਾਰਾਂ ਨੂੰ ਜ਼ਬਰਦਸਤੀ ਵੱਖ ਕਰਨਾ ਗੈਰ-ਕਾਨੂੰਨੀ ਅਤੇ ਕਠੋਰ ਦਿਲ ਵਾਲੀ ਨੀਤੀ ਹੈ। ਇਨ੍ਹਾਂ ਸੂਬਿਆਂ ਨੇ ਅਮਰੀਕਾ ਦੇ ਸਿਆਟਲ ਦੀ ਜ਼ਿਲਾ ਅਦਾਲਤ 'ਚ ਦਾਇਰ ਸ਼ਿਕਾਇਤ 'ਚ ਕਿਹਾ ਕਿ ਟਰੰਪ ਦਾ 20 ਜੂਨ ਦਾ ਇਹ ਕਾਰਜਕਾਰੀ ਹੁਕਮ ਸੰਵਿਧਾਨਕ ਨਹੀਂ ਹੈ ਅਤੇ ਇਹ ਦੁਸ਼ਮਣੀ ਭਰਿਆ ਹੈ।
ਕੈਲੀਫੋਰਨੀਆ 'ਚ ਇਕ ਸੰਘੀ ਅਦਾਲਤ ਨੇ ਮੰਗਲਵਾਰ ਨੂੰ ਇਕ ਵੱਖਰੇ ਪਰ ਅਜਿਹੇ ਹੀ ਇਕ ਮੁਕੱਦਮੇ 'ਤੇ ਹੁਕਮ ਦਿੱਤਾ ਹੈ। ਸੈਨ ਡਿਏਗੋ 'ਚ ਅਮਰੀਕੀ ਜ਼ਿਲਾ ਜੱਜ ਡਾਨਾ ਸਾਬ੍ਰਾ ਨੇ ਸਰਹੱਦ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਮੰਗਲਵਾਰ ਦੇ ਹੁਕਮ ਮੁਤਾਬਕ 30 ਦਿਨਾਂ ਦੇ ਅੰਦਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਉਣ ਅਤੇ ਜੇਕਰ ਬੱਚਿਆਂ ਦੀ ਉਮਰ 5 ਸਾਲ ਤੋਂ ਘੱਟ ਹੈ ਤਾਂ 14 ਦਿਨਾਂ ਦੇ ਅੰਦਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾਵੇ। ਜੱਜ ਨੇ ਪਰਿਵਾਰਾਂ ਨੂੰ ਵੱਖ ਕਰਨ 'ਤੇ ਰਾਸ਼ਟਰ ਵਿਆਪੀ ਹੁਕਮ ਵੀ ਦਿੱਤਾ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸੰਘੀ ਅਦਾਲਤ ਦਾ ਇਹ ਹੁਕਮ ਸੂਬਿਆਂ ਦੇ ਮੁਕੱਦਮੇ 'ਤੇ ਕਿਵੇਂ ਪ੍ਰਭਾਵ ਪਾਵੇਗਾ। ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ ਈ-ਮੇਲ 'ਚ ਲਿਖਿਆ ਕਿ ਪਰਿਵਾਰਾਂ ਨੂੰ ਵੱਖ ਕਰਨ ਵਾਲੀ ਪ੍ਰਸ਼ਾਸਨ ਦੀ ਨੀਤੀ ਯਕੀਨੀ ਤੌਰ 'ਤੇ ਬੇਰਹਿਮੀ ਵਾਲੀ ਹੈ।
ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਅਮਰੀਕੀ-ਮੈਕਸੀਕੋ ਸਰਹੱਦ 'ਤੇ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਜ਼ਬਰਦਸਤੀ ਵੱਖ ਕਰਨ ਦਾ ਫੈਸਲਾ ਲਿਆ ਸੀ। ਕਾਫੀ ਵਿਰੋਧ ਹੋਣ ਮਗਰੋਂ ਟਰੰਪ ਪ੍ਰਸ਼ਾਸਨ ਨੇ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਹੈ ਪਰ ਅਜੇ ਵੀ ਕਈ ਮਾਂ-ਬਾਪ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕੇ। ਮੈਸੇਚੁਸੇਟਸ, ਕੈਲੀਫੋਰਨੀਆ, ਡੇਲਾਵੇਅਰ, ਆਯੋਵਾ, ਇਲਿਨੋਇਸ, ਮੈਰੀਲੈਂਡ, ਮਿਨੀਸੋਟਾ, ਨਿਊ ਜਰਸੀ, ਨਿਊ ਮੈਕਸੀਕੋ, ਨਿਊਯਾਰਕ, ਉੱਤਰੀ ਕੈਰੋਲੀਨਾ, ਓਰੇਗਨ, ਪੈਨਸਿਲਵੇਨਿਆ, ਰੋਡ ਆਈਲੈਂਡ, ਵਰਮੋਂਟ, ਵਰਜੀਨੀਆ ਅਤੇ ਵਾਸ਼ਿੰਗਟਨ ਸ਼ਾਮਲ ਹਨ।