• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇੰਡੋਨੇਸ਼ੀਆ 'ਚ ਵੋਟਿੰਗ ਹੋਈ ਸ਼ੁਰੂ

  

Share
  ਜਕਾਰਤਾ : ਵਿਸ਼ਵ ਦੇ ਤੀਜੇ ਸਭ ਤੋਂ ਵੱਡੇ ਲੋਕਤੰਤਰ ਅਤੇ ਵੱਡੇ ਮੁਸਲਿਮ ਬਹੁਲਤਾ ਵਾਲੇ ਦੇਸ਼ ਇੰਡੋਨੇਸ਼ੀਆ 'ਚ ਬੁੱਧਵਾਰ ਨੂੰ ਸੂਬਾਈ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਪਿਛਲੇ ਮਹੀਨੇ ਹੋਏ ਬੰਬ ਧਮਾਕੇ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਇੰਡੋਨੇਸ਼ੀਆ 'ਚ 171 ਸ਼ਹਿਰਾਂ ਦੇ ਮੇਅਰ, ਸੂਬਾ ਡੈਲੀਗੇਟਸ ਅਤੇ ਗਵਰਨਰਾਂ ਲਈ ਚੋਣਾਂ ਹੋ ਰਹੀਆਂ ਹਨ ਅਤੇ ਇਸ ਦੇ ਨਾਲ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੀ ਤਸਵੀਰ ਸਾਫ ਹੋ ਸਕੇਗੀ।
ਹਾਲਾਂਕਿ ਕੁੱਝ ਕੱਟੜਵਾਦੀ ਇਸਲਾਮਕ ਨੇਤਾ ਰਾਸ਼ਟਰਪਤੀ ਜੋਕੋ ਵਿਦੋਦੋ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਦੇ ਦੂਜੀ ਵਾਰ ਸੱਤਾ 'ਤੇ ਆਉਣ ਦੀ ਉਮੀਦ ਹੈ। ਵਿਦੋਦੋ ਨੇ ਦੇਸ਼ 'ਚ ਅਨੇਕਤਾ ਦੀ ਸਥਿਤੀ ਅਤੇ ਉਦਾਰ ਇਸਲਾਮ ਦੀ ਪਰੰਪਰਾ ਨੂੰ ਬਣਾਏ ਰੱਖਣ ਦਾ ਸੰਕਲਪ ਲਿਆ ਹੈ। ਇੰਡੋਨੇਸ਼ੀਆ 'ਚ ਪਿਛਲੇ ਹਫਤੇ ਕਈ ਆਤਮਘਾਤੀ ਹਮਲਿਆਂ 'ਚ 30 ਲੋਕਾਂ ਦੀ ਮੌਤ ਹੋਣ ਦੇ ਬਾਅਦ ਇਸ ਵਾਰ ਸੁਰੱਖਿਆ ਫੌਜ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਚੋਣਾਂ 'ਚ ਹਜ਼ਾਰਾਂ ਪੁਲਸ ਕਰਮਚਾਰੀਆਂ ਅਤੇ ਫੌਜੀਆਂ ਦੀ ਡਿਊਟੀ ਲਗਾਈ ਗਈ ਹੈ। ਰਾਸ਼ਟਰੀ ਪੁਲਸ ਬੁਲਾਰੇ ਸੇਤਓ ਵਾਸਿਤਓ ਨੇ ਦੱਸਿਆ ਕਿ ਨਿਯਮਿਤ ਪੁਲਸ ਮੁਹਿੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਫੌਜ ਦੇ ਇਲਾਵਾ 171,000 ਪੁਲਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਚੋਣਾਂ ਲਈ 16 ਕਰੋੜ ਤੋਂ ਵਧੇਰੇ ਵੋਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ ਅਤੇ ਇਨ੍ਹਾਂ 'ਚੋਂ ਅੱਧੇ ਜਾਵਾ ਟਾਪੂ 'ਚ ਹਨ। ਵੱਖ-ਵੱਖ ਤਰ੍ਹਾਂ ਦੇ ਓਪੀਨੀਅਨ ਪੋਲਜ਼ 'ਚ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਵਿਦੋਦੋ ਦੀਆਂ ਸਮਰਥਕ ਪਾਰਟੀਆਂ ਦੇ ਉਮੀਦਵਾਰ ਮਹੱਤਵਪੂਰਣ ਸੂਬਿਆਂ 'ਚ ਜਿੱਤ ਪ੍ਰਾਪਤ ਕਰ ਸਕਦੇ ਹਨ। ਚੋਣਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤਕ ਚੱਲਣਗੀਆਂ। ਇਨ੍ਹਾਂ ਦੇ ਨਤੀਜੇ 9 ਜੁਲਾਈ ਨੂੰ ਐਲਾਨ ਕੀਤੇ ਜਾ ਸਕਦੇ ਹਨ।