• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

'ਆਪ' ਵਿਧਾਇਕ 'ਤੇ ਹੋਏ ਹਮਲੇ ਦੀ ਚੰਦੂਮਾਜਰਾ ਨੇ ਕੀਤੀ ਨਿਖੇਧੀ

  

Share
  ਸ੍ਰੀ ਆਨੰਦਪੁਰ ਸਾਹਿਬ/ਪਟਿਆਲਾ : ਰੇਤ ਮਾਫੀਆ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ 'ਤੇ ਕੀਤੇ ਗਏ ਹਮਲੇ ਦੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਇਕ ਵਿਧਾਇਕ 'ਤੇ ਹਮਲਾ ਕਰਨਾ ਲੋਕ ਰਾਜ ਦੇ ਕਤਲ ਕਰਨ ਵਾਂਗ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਥੇ ਹੀ ਦੂਜੇ ਪਾਸੇ ਸੰਸਦ ਧਰਮਵੀਰ ਗਾਂਧੀ ਨੇ ਵੀ ਕਾਂਗਰਸ ਅਤੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਵਿਧਾਇਕ ਨਾਜਰ ਸਿੰਘ ਨੇ ਵੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ 'ਚ ਵੀ ਸੂਬੇ ਵਿੱਚ ਅਜੇ ਵੀ ਨਾਜਾਇਜ਼ ਮਾਈਨਿੰਗ ਖੁੱਲ੍ਹੇਆਮ ਹੋ ਰਹੀ ਹੈ।