• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਟਰੰਪ ਨੇ ਗੋਲੀਬਾਰੀ ਤੋਂ ਬਾਅਦ ਹਥਿਆਰਾਂ ਖਿਲਾਫ ਚੁੱਕਿਆ ਇਹ ਕਦਮ

  

Share
  ਵਾਸ਼ਿੰਗਟਨ : ਕਿਸੇ ਨੂੰ ਬੰਦੂਕ ਰੱਖਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਸ ਦੇ ਪਿਛੋਕੜ ਦੀ ਬਹਿਤਰ ਢੰਗ ਨਾਲ ਜਾਂਚ ਕਰਨਾ ਜ਼ਰੂਰੀ ਬਣਾਉਣ ਦੇ ਯਤਨਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਰਥਨ ਕੀਤਾ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਟਰੰਪ ਨੇ ਰਿਪਬਲਿਕਨ ਸੀਨੇਟਰ ਜਾਨ ਕਾਰਨਿਗ ਨਾਲ ਬਿੱਪਰਟਿੰਗ ਬਿੱਲ 'ਤੇ ਗੱਲ ਕੀਤੀ ਹੈ। ਇਸ ਬਿੱਲ 'ਚ ਕਿਸੇ ਨੂੰ ਵੀ ਬੰਦੂਕ ਖਰੀਦਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਜਾਂਚ ਪ੍ਰਕਿਰਿਆ ਨੂੰ ਸੁਧਾਰਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਮਾਮਲੇ 'ਚ ਤਾਜ਼ਾ ਪ੍ਰਗਤੀ ਫਲੋਰੀਡਾ ਦੇ ਇਕ ਸਕੂਲ 'ਚ ਹੋਈ ਫਾਇਰਿੰਗ ਤੋਂ ਬਾਅਦ ਹੋਈ ਹੈ। ਪਿਛਲੇ ਬੁੱਧਵਾਰ ਨੂੰ ਸਕੂਲ 'ਚ ਗੋਲੀਬਾਰੀ ਕਰਕੇ 17 ਲੋਕਾਂ ਦੀ ਜਾਨ ਲੈਣ ਵਾਲੇ ਨਿਕੋਲਸ ਨੇ ਕਾਨੂੰਨੀ ਰੂਪ ਨਾਲ ਬੰਦੂਕ ਖਰੀਦੀ ਸੀ।

ਇਸ ਘਟਨਾ ਦੇ ਦੋਸ਼ੀ ਨਿਕੋਲਸ ਕਰੂਜ਼ ਨੇ ਪਿਛਲੇ ਸਾਲ 7 ਰਾਇਫਲਾਂ ਖਰੀਦੀਆਂ ਸਨ, ਜਦਕਿ 2016 'ਚ ਫਲੋਰੀਡਾ ਮੈਂਟਲ ਹੈਲਥ ਵਰਕਰਸ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਕਰ ਰਹੇ ਸਨ। ਇੰਨਾਂ 'ਚੋਂ ਇਕ ਰਾਇਫਲ ਨਾਲ ਉਸ ਨੇ ਬੁੱਧਵਾਰ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਸਕੂਲ ਦੇ ਵਿਦਿਆਰਥੀਆਂ ਨੇ ਹਥਿਆਰਾਂ 'ਤੇ ਪਾਬੰਦੀ ਲਈ ਸਖਤ ਨਿਯਮ ਬਣਾਉਣ ਦੀ ਮੰਗ ਕੀਤੀ ਹੈ I

ਇਸ ਤੋਂ ਬਾਅਦ ਇਸ ਜਾਣਕਾਰੀ ਨੂੰ ਐੱਫ. ਬੀ. ਆਈ. ਦੇ ਨੈਸ਼ਨਲ ਇੰਸਟੇਂਟ ਕ੍ਰਿਮੀਨਲ ਬੈਕਗ੍ਰਾਊਂਡ ਚੈਕ ਸਿਸਟਮ (ਐੱਨ. ਆਈ. ਸੀ. ਐੱਮ.) ਨੂੰ ਦਿੱਤਾ ਜਾਂਦਾ ਹੈ। ਐੱਨ. ਆਈ. ਸੀ. ਐੱਮ. ਨੇ ਪਿਛਲੇ ਸਾਲ ਅਜਿਹੇ 2 ਕਰੋੜ 25 ਲੱਖ ਐਪਲੀਕੇਸ਼ਨਾਂ ਦੀ ਜਾਂਚ ਕੀਤੀ ਸੀ। ਪਰ ਇਸ ਸਿਸਟਮ 'ਚ ਕੁਝ ਖਾਮੀਆਂ ਹਨ ਕਿਉਂਕਿ ਇਸ 'ਚ ਉਹ ਜਾਣਕਾਰੀਆਂ ਦਰਜ ਹੁੰਦੀਆਂ ਹਨ ਜਿਹੜੀ ਕਿਸੇ ਸ਼ਖਸ ਦੇ ਅਪਰਾਧ 'ਚ ਦੋਸ਼ੀ ਪਾਏ ਜਾਣ ਜਾਂ ਉਸ ਦਾ ਮਾਨਸਿਕ ਸਿਹਤ ਠੀਕ ਨਾ ਹੋਣ 'ਤੇ ਫੈਡਰਲ ਅਧਿਕਾਰੀਆਂ ਵੱਲੋਂ ਮੁਹੱਈਆ ਕਰਾਈ ਗਈ ਹੁੰਦੀ ਹੈ। ਇਸ ਸਿਸਟਮ ਦੀ ਨਾਕਾਮੀ ਉਸ ਸਮੇਂ ਸਾਹਮਣੇ ਆਈ ਸੀ ਜਦੋਂ ਅਮਰੀਕੀ ਏਅਰ ਫੋਰਸ ਨੇ ਮੰਨਿਆ ਸੀ ਕਿ ਟੈਕਸਾਸ 'ਚ 26 ਲੋਕਾਂ ਨੂੰ ਮਾਰਨ ਵਾਲਾ ਸ਼ਖਸ ਪਹਿਲਾਂ ਵੀ ਘਰੇਲੂ ਹਿੰਸਾ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ ਅਤੇ ਏਅਰ ਫੋਰਸ ਇਸ ਦੀ ਜਾਣਕਾਰੀ ਐੱਨ. ਆਈ. ਸੀ. ਐੱਮ. ਨੂੰ ਦੇਣ 'ਚ ਨਾਕਾਮ ਰਹੀ ਸੀ।