• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਦੇਸ਼ ਦੇ ਕਈ ਸਰਾਫਾ ਵਪਾਰੀ ਐੱਨ. ਆਈ. ਏ. ਦੀ ਰਾਡਾਰ 'ਤੇ

  

Share
  ਜਲੰਧਰ : ਅੱਤਵਾਦੀਆਂ ਦੀ ਮਦਦ ਕਰਨ ਵਾਲੇ ਦੇਸ਼ ਦੇ ਕਈ ਸਰਾਫਾ ਵਪਾਰੀ ਹੁਣ ਐੱਨ. ਆਈ. ਏ. ਦੀ ਰਾਡਾਰ 'ਤੇ ਹਨ। ਇੰਟੈਲੀਜੈਂਸ ਬਿਊਰੋ ਨੇ ਗ੍ਰਹਿ ਮੰਤਰਾਲੇ ਨੂੰ ਸੂਚਨਾ ਦਿੱਤੀ ਹੈ ਕਿ ਦੇਸ਼ ਦੇ ਕਈ ਸਰਾਫਾ ਵਪਾਰੀ ਟੈਰਰ ਫੰਡਿੰਗ 'ਚ ਸ਼ਾਮਲ ਹਨ। ਐਤਵਾਰ ਨੂੰ ਐੱਨ. ਆਈ. ਏ. ਦੀ ਟੀਮ ਨੇ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ ਕਈ ਸਰਾਫਾ ਵਪਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ।
ਗੌਰ ਹੋਵੇ ਕਿ ਐੱਨ. ਆਈ. ਏ. ਨੇ 3 ਫਰਵਰੀ ਨੂੰ ਮੁਜ਼ੱਫਰਨਗਰ 'ਚ ਆਦੇਸ਼ ਜੈਨ ਨਾਮ ਦੇ ਸਰਾਫਾ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਐਤਵਾਰ ਨੂੰ ਪੁਲਸ ਨੇ ਆਦੇਸ਼ ਜੈਨ ਦੇ ਪੁੱਤਰ ਅੰਸ਼ੁਲ ਜੈਨ ਤੇ ਸ਼ਸ਼ਾਂਕ ਜੈਨ ਤੋਂ ਵੀ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਨੇ ਹੋਰ ਕਈ ਥਾਵਾਂ 'ਤੇ ਵੀ ਨੋਟਿਸ ਤਾਮੀਲ ਕਰਵਾਏ ਹਨ। ਫਿਲਹਾਲ ਸਰਾਫਾ ਵਪਾਰੀਆਂ ਦੇ ਇਸ ਤਰ੍ਹਾਂ ਅੱਤਵਾਦੀਆਂ ਨਾਲ ਸਬੰਧ ਹੋਣ ਦੀ ਸੂਚਨਾ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਐੱਨ. ਆਈ. ਏ. ਦੀ ਟੀਮ ਦੇਸ਼ 'ਚ ਸਰਗਰਮ ਹੋ ਗਈ ਹੈ। ਐੱਨ. ਆਈ. ਏ. ਇਹ ਪਤਾ ਲਾਉਣ 'ਚ ਵੀ ਲੱਗੀ ਹੋਈ ਹੈ ਕਿ ਕਿਤੇ ਅੱਤਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨੇ ਸਰਾਫਾ ਵਪਾਰੀਆਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਤਾਂ ਨਹੀਂ ਕੀਤਾ ਹੋਇਆ। ਟੈਰਰ ਫੰਡਿੰਗ ਲਈ ਉਹ ਸਰਾਫਾ ਵਪਾਰੀਆਂ ਨੂੰ ਬਲੈਕਮੇਲ ਤਾਂ ਨਹੀਂ ਕਰ ਰਹੇ ਹਨ। ਜਾਣਕਾਰੀ ਮੁਤਾਬਕ ਐੱਨ. ਆਈ. ਏ. ਨੂੰ ਲਗਾਤਾਰ ਮੁਜ਼ੱਫਰਨਗਰ ਦੇ ਸਰਾਫਾ ਵਪਾਰੀਆਂ ਵਲੋਂ ਟੈਰਰ ਫੰਡਿੰਗ ਦੇ ਇਨਪੁਟ ਮਿਲ ਰਹੇ ਹਨ। ਮੁਜ਼ੱਫਰਨਗਰ ਤੋਂ ਹਵਾਲਾ ਮਾਮਲੇ 'ਚ ਦੋ ਸਰਾਫਾ ਵਪਾਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਸੂਚਨਾ ਆਈ ਸੀ ਕਿ ਦੇਸ਼ ਦੇ ਹੋਰ ਸੂਬਿਆਂ 'ਚ ਵੀ ਸਰਾਫਾ ਵਪਾਰੀ ਟੈਰਰ ਫੰਡਿੰਗ 'ਚ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਸ਼ਾਂਕ ਜੈਨ ਅਤੇ ਅੰਸ਼ੁਲ ਜੈਨ ਨੂੰ ਐੱਨ. ਆਈ. ਨੇ ਪਹਿਲਾਂ ਵੀ ਪੁੱਛਗਿੱਛ ਲਈ ਨੋਟਿਸ ਦੇ ਕੇ ਬੁਲਾਇਆ ਸੀ ਪਰ ਇਹ ਦੋਵੇਂ ਐੱਨ. ਆਈ. ਏ. ਹੈੱਡਕੁਆਰਟਰ ਨਹੀਂ ਪਹੁੰਚੇ ਸਨ। ਇਸੇ ਕਾਰਨ ਐੱਨ. ਆਈ. ਏ. ਵਲੋਂ ਇਨ੍ਹਾਂ ਤੋਂ ਨੋਟਿਸ ਤਾਮੀਲ ਕਰਵਾਏ ਗਏ। ਉਥੇ ਹੀ ਆਈ. ਬੀ. ਤੋਂ ਮਿਲੀ ਇਨਪੁਟ ਤੋਂ ਬਾਅਦ ਦੇਸ਼ ਦੇ ਕਈ ਸਰਾਫਾ ਵਪਾਰੀ ਐੱਨ. ਆਈ. ਏ. ਦੇ ਰਾਡਾਰ 'ਤੇ ਹਨ, ਜਿਸ ਦੀ ਐੱਨ. ਆਈ. ਏ. ਜਾਂਚ-ਪੜਤਾਲ 'ਚ ਜੁਟੀ ਹੋਈ ਹੈ।
ਆਦੇਸ਼ ਜੈਨ ਕੋਲੋਂ ਬਰਾਮਦ ਹੋਏ ਸਨ ਹਥਿਆਰ ਤੇ ਵਿਦੇਸ਼ੀ ਕਰੰਸੀ
3 ਫਰਵਰੀ 2018 ਨੂੰ ਐੱਨ. ਆਈ. ਏ. ਦੀ ਟੀਮ ਨੇ ਏ. ਟੀ. ਐੱਸ. ਨਾਲ ਮੁਜ਼ੱਫਰਨਗਰ ਦੇ ਦੋ ਸਰਾਫਾ ਵਪਾਰੀ ਅਰੀਹੰਤ ਜਵੈਰਲਸ ਤੇ ਦਿਨੇਸ਼ ਜਵੈਲਰਸ ਦੇ ਘਰ ਅਤੇ ਦੁਕਾਨ 'ਤੇ ਛਾਪੇਮਾਰੀ ਕੀਤੀ ਸੀ, ਜੋ 14 ਘੰਟੇ ਤਕ ਚੱਲੀ ਸੀ। ਐੱਨ.ਆਈ. ਏ. ਨੂੰ ਅਰੀਹੰਤ ਜਵੈਲਰਸ ਦੇ ਮਾਲਕ ਆਦੇਸ਼ ਜੈਨ ਦੇ ਟਿਕਾਣਿਆਂ 'ਤੇ ਛਾਪੇਮਾਰੀ 'ਚ 32 ਲੱਖ ਦੀ ਨਕਦੀ, 1 ਚਾਈਨ ਮੇਡ ਪਿਸਟਲ, ਕਾਰਤੂਸ, 2 ਲੈਪਟਾਪ, 3 ਮੋਬਾਇਲਾਂ ਸਮੇਤ ਭਾਰੀ ਮਾਤਰਾ 'ਚ ਦਸਤਾਵੇਜ਼, ਇਲੈਕਟ੍ਰਾਨਿਕ ਡਿਵਾਈਸ ਤੇ ਸਾਊਦੀ ਅਰਬ, ਕਤਰ, ਜਾਪਾਨ, ਥਾਈਲੈਂਡ, ਓਮਾਨ, ਕੁਵੈਤ, ਯੂ. ਐੱਸ. ਏ. ਦੀ ਕਰੰਸੀ ਬਰਾਮਦ ਹੋਈ ਸੀ। ਉਥੇ ਦਿਨੇਸ਼ ਜਵੈਲਰਸ ਦੇ ਮਾਲਕ ਦਿਨੇਸ਼ ਗਰਗ ਉਰਫ ਅੰਕਿਤ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ 15 ਲੱਖ ਰੁਪਏ, 2 ਨੋਟ ਗਿਣਨ ਵਾਲੀਆਂ ਮਸ਼ੀਨਾਂ, ਇਕ ਪਿਸਟਲ, ਕਾਰਤੂਸ, 1 ਲੈਪਟਾਪ, 4 ਮੋਬਾਇਲ ਫੋਨ ਬਰਾਮਦ ਕੀਤੇ ਸਨ।