• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਚੰਡੀਗੜ੍ਹ ਸਰਪੰਚ ਕਤਲ ਕਾਂਡ 'ਚ ਵੱਡਾ ਖੁਲਾਸਾ

  

Share
  ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-38 ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਹੁਸ਼ਿਆਰਪੁਰ ਦੇ ਪਿੰਡ ਖੁਰਦਾ ਦੇ ਸਰਪੰਚ ਦੇ ਕਤਲ ਕਾਂਡ ਵਿਚ ਵੱਡਾ ਖੁਲਾਸਾ ਹੋਇਆ ਹੈ। ਸਰਪੰਚ ਦੇ ਕਤਲ ਦਾ ਫਰਮਾਨ ਗੈਂਗਸਟਰ ਦਿਲਪ੍ਰੀਤ, ਹਰਜਿੰਦਰ ਸਿੰਘ ਉਰਫ ਆਕਾਸ਼ ਤੇ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਵਟਸਐਪ 'ਤੇ ਆਇਆ ਸੀ। ਵਟਸਐਪ ਕਾਲ ਕਰਨ ਵਾਲਾ ਕਹਿ ਰਿਹਾ ਸੀ ਕਿ ਸਤਨਾਮ ਨੂੰ ਤੜਫਾ-ਤੜਫਾ ਕੇ ਮਾਰਨਾ ਹੈ। ਕਤਲ ਦਾ ਫਰਮਾਨ ਦੇਣ ਵਾਲਾ ਰਿੰਦਾ ਨੂੰ ਵਟਸਐਪ ਕਾਲ ਕਰ ਰਿਹਾ ਸੀ। ਇਸੇ ਕਾਰਨ ਤਿੰਨਾਂ ਗੈਂਗਸਟਰਾਂ ਨੇ ਸੈਕਟਰ-38 ਗੁਰਦੁਆਰੇ ਦੇ ਬਾਹਰ ਸਰਪੰਚ ਨੂੰ ਕਤਲ ਕਰ ਦਿੱਤਾ ਸੀ।
ਚੰਡੀਗੜ੍ਹ ਪੁਲਸ ਵਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਮੁਲਜ਼ਮ ਬੌਬੀ ਨੇ ਇਹ ਖੁਲਾਸਾ ਕੀਤਾ ਹੈ। ਬੌਬੀ ਨੇ ਪੁਲਸ ਨੂੰ ਦੱਸਿਆ ਕਿ ਸਰਪੰਚ ਦਾ ਕਤਲ ਕਰਵਾਉਣ ਵਾਲੇ ਤੇ ਕਤਲ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ, ਆਕਾਸ਼ ਰਿੰਦਾ ਦੀ ਜੇਲ 'ਚ ਮੁਲਾਕਾਤ ਹੋਈ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਹੀ ਗੈਂਗਸਟਰਾਂ ਨੇ ਸਤਨਾਮ ਦਾ ਕਤਲ ਕੀਤਾ ਸੀ। ਬੌਬੀ ਨੇ ਫਰਾਰ ਤਿੰਨਾਂ ਗੈਂਗਸਟਰਾਂ ਦੇ ਟਿਕਾਣਿਆਂ ਦਾ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਗੈਂਗਸਟਰ ਉਸ ਕੋਲ ਆਪਣੀ ਮਰਜ਼ੀ ਨਾਲ ਆਉਂਦੇ ਸਨ ਤੇ ਸੰਪਰਕ ਕਰਦੇ ਸਨ। ਉਸ ਨੂੰ ਗੈਂਗਸਟਰਾਂ ਤੇ ਉਨ੍ਹਾਂ ਦੇ ਟਿਕਾਣਿਆਂ ਦੀ ਕੋਈ ਜਾਣਕਾਰੀ ਨਹੀਂ ਹੈ।