• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਰਾਣਾ ਗੁਰਜੀਤ ਦੀ ਰਾਣਾ ਗਰੁੱਪ ਆਫ ਕੰਪਨੀ 'ਤੇ ਆਮਦਨ ਕਰ ਵਿਭਾਗ ਦਾ ਛਾਪਾ

  

Share
  ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸੈਕਟਰ 8 ਸਥਿਤ ਰਾਣਾ ਗਰੁੱਪ ਆਫ਼ ਕੰਪਨੀ 'ਤੇ ਆਮਦਨ ਕਰ ਵਿਭਾਗ ਦਾ ਛਾਪਾ ਪਿਆ ਹੈ। ਅੱਜ ਸਵੇਰੇ ਕਰੀਬ 9.30 ਵਜੇ ਆਮਦਨ ਕਰ ਦੀ ਟੀਮ ਨੇ ਪੰਜ ਅਫ਼ਸਰਾਂ ਨਾਲ ਛਾਪੇਮਾਰੀ ਕਰਕੇ ਸਰਵੇਖਣ ਸ਼ੁਰੂ ਕੀਤਾ। ਸਰਵੇਖਣ ਦੀ ਕਾਰਵਾਈ ਅਜੇ ਤੱਕ ਜਾਰੀ ਹੈ। ਦਫ਼ਤਰ ਦੇ ਕਰਮਚਾਰੀਆਂ ਨੂੰ ਦਫ਼ਤਰ ਤੋਂ ਬਾਹਰ ਰੋਕਿਆ ਗਿਆ ਹੈ। ਦਸਤਾਵੇਜ਼ਾਂ ਦੀ ਪੜਤਾਲ ਜਾਰੀ ਹੈ। ਮੀਡੀਆ ਦਾਖਲਾ ਵੀ ਬੰਦ ਹੈ। ਕਾਰਵਾਈ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੱਤੇ ਜਾਣ ਸਬੰਧੀ ਕਿਹਾ ਗਿਆ ਹੈ।