• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਕਾਜੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

  

Share
  ਨਵੀਂ ਦਿੱਲੀ : ਕਾਜੂ ਨੂੰ ਸੁੱਕੇ ਮੇਵਿਆਂ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਖਾਣ 'ਚ ਸੁਆਦ ਤਾਂ ਹੁੰਦਾ ਹੀ ਹੈ, ਇਸਦੇ ਨਾਲ ਹੀ ਇਹ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ 'ਚ ਮੈਗਨੀਸ਼ੀਅਮ , ਕਾਪਰ , ਆਇਰਨ , ਪੋਟਾਸ਼ੀਅਮ ,ਜਿੰਕ ਵਰਗੇ ਬਹੁਤ ਜਰੂਰੀ ਤੱਤ ਹੁੰਦੇ ਹਨ । ਇਨ੍ਹਾਂ ਨੂੰ ਮਠਿਆਈਆਂ, ਨਮਕੀਨ ਅਤੇ ਸਨੈਕਸ 'ਚ ਵੀ ਵਰਤਿਆਂ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਲ ਨਾਲ ਸਰੀਰ 'ਚ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ...
1. ਕਾਜੂ ਅਤੇ ਕਿਸ਼ਮਿਸ਼
ਸਰੀਰ 'ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਕਾਜੂ ਦੇ ਨਾਲ ਕਿਸ਼ਮਿਸ਼ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
2.ਕਾਜੂ ਅਤੇ ਪਾਣੀ
ਪੇਟ 'ਚ ਗੈਸ ਜਾਂ ਆਫਾਰੇ ਦੀ ਪ੍ਰੇਸ਼ਾਨੀ ਹੈ ਤਾਂ ਕਾਜੂ ਨੂੰ ਪਾਣੀ ਦੇ ਨਾਲ ਪੀਸ ਕੇ ਚਟਨੀ ਬਣਾ ਲਓ । ਇਸ 'ਚ ਥੋੜਾ ਜਿਹਾ ਨਮਕ ਮਿਲਾਕੇ ਖਾਣ ਨਾਲ ਫਾਇਦਾ ਮਿਲਦਾ ਹੈ
3. ਮਜ਼ਬੂਤ ਹੱਡੀਆਂ
ਬੱਚਿਆਂ ਨੂੰ ਕਾਜੂ ਦੀ ਵਰਤੋਂ ਜ਼ਰੂਰ ਕਰਵਾਓ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੈ।
4. ਦਿਲ ਦੀਆਂ ਬੀਮਾਰੀਆਂ ਦੂਰ
ਕਾਜੂ 'ਚ ਮੋਨੋ ਸੈਚੂਰੇਟਡ ਫੈਟ ਹੁੰਦਾ ਹੈ । ਇਹ ਦਿਲ ਨਾਲ ਸਬੰਧਤ ਬੀਮਾਰੀਆਂ ਦੀ ਰੋਕਥਾਮ ਕਰਨ 'ਚ ਫਾਇਦੇਮੰਦ ਹੈ।
5. ਪੇਟ ਦੇ ਕੀੜੇ
ਬੱਚਿਆਂ ਦੇ ਪੇਟ 'ਚ ਕੀੜੇ ਹੋਣ ਤਾਂ ਰੋਜ਼ਾਨਾ ਦੁੱਧ ਦੇ ਨਾਲ ਕਾਜੂ ਖਾਣ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ।
6. ਖੂਨ ਦੀ ਕਮੀ ਪੂਰੀ
ਕਾਜੂ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ । ਇਸ ਨਾਲ ਸਰੀਰ 'ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਜੋ ਖੂਨ ਵਧਾਉਣ 'ਚ ਮਦਦਗਾਰ ਹੈ