• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਅੱਜ ਹੋਣਗੇ ਕਈ ਅਹਿਮ ਫੈਸਲੇ

  

Share
  ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਗਲੀ ਬੈਠਕ 15 ਫਰਵਰੀ ਨੂੰ ਬਾਅਦ ਦੁਪਹਿਰ ਹੋ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਬੈਠਕ 'ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮੀਟਿੰਗ ਦੇ ਏਜੰਡੇ 'ਚ ਸ਼ਾਮਲ ਪ੍ਰਸਤਾਵਾਂ ਅਨੁਸਾਰ ਰਾਜ ਯੋਜਨਾ ਬੋਰਡ ਦਾ ਨਾਂ ਕੇਂਦਰ ਦੀ ਤਰਜ਼ 'ਤੇ ਰਾਜ ਨੀਤੀ ਆਯੋਗ ਰੱਖਣ ਅਤੇ ਇਸ ਦਾ ਦਾਇਰਾ ਵਧਾਉਣ 'ਤੇ ਫੈਸਲਾ ਹੋ ਸਕਦਾ ਹੈ। ਇਸ ਤੋਂ ਇਲਾਵਾ ਮਾਰਚ ਵਿਚ ਹੋਣ ਵਾਲੇ ਬਜਟ ਸੈਸ਼ਨ ਦੀਆਂ ਮਿਤੀਆਂ 'ਤੇ ਵਿਚਾਰ ਕਰਨ ਤੋਂ ਇਲਾਵਾ ਕਣਕ ਦੀ ਮੰਡੀਆਂ ਵਿਚ ਢੋਆ-ਢੁਆਈ ਸਬੰਧੀ ਨਵੀਂ ਨੀਤੀ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਟਰੱਕ ਯੂਨੀਅਨਾਂ ਸਰਕਾਰ ਖਤਮ ਕਰ ਚੁੱਕੀ ਹੈ ਅਤੇ ਪੁਰਾਣੀ ਨੀਤੀ ਵੀ 31 ਮਾਰਚ ਨੂੰ ਖਤਮ ਹੋ ਰਹੀ ਹੈ। ਮੰਤਰੀ ਮੰਡਲ ਬੈਠਕ ਵਿਚ ਮਾਈਨਿੰਗ ਵਿਭਾਗ ਨੂੰ ਸਿੰਚਾਈ ਵਿਭਾਗ ਵਿਚ ਸ਼ਾਮਲ ਕੀਤੇ ਜਾਣ ਦੇ ਪ੍ਰਸਤਾਵ 'ਤੇ ਵੀ ਚਰਚਾ ਹੋਵੇਗੀ। ਇਸ ਤੋਂ ਇਲਾਵਾ ਵਿੱਤੀ ਮਾਮਲਿਆਂ ਅਤੇ ਕਰਜ਼ਾ ਮੁਆਫੀ ਯੋਜਨਾ 'ਤੇ ਵੀ ਵਿਚਾਰ ਹੋਣ ਦੀ ਸੰਭਾਵਨਾ ਹੈ।