• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵਾਟਸਅੈਪ ਵਲੋਂ ਅਾਈਫੋਨ ਯੂਜ਼ਰਸ ਲਈ ਨਵੀਂ ਅਪਡੇਟ ਹੋਈ ਜਾਰੀ.

  

Share
  ਅਾਕਲੈਂਡ : ਵਟਸਐਪ ਨੇ ਹਾਲ ਹੀ 'ਚ ਆਪਣੇ ਆਈਫੋਨ ਯੂਜ਼ਰਸ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ, ਜਿਸ 'ਚ ਹੁਣ ਯੂਜ਼ਰਸ ਵਟਸਐਪ 'ਤੇ ਵਾਇਸ ਕਾਲ ਦੇ ਦੌਰਾਨ ਵੀਡੀਓ ਕਾਲ 'ਤੇ ਸਵਿੱਚ ਕਰ ਸਕਣਗੇ। ਇਹ ਨਵਾਂ ਫੀਚਰ ਵਟਸਐਪ ਦੇ 2.18.22 ਵਰਜ਼ਨ 'ਤੇ ਉਪਲੱਬਧ ਹੈ, ਜਿਸ ਨੂੰ ਅਸਾਨੀ ਨਾਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਕੰਪਨੀ ਇਸ ਨਵੇਂ ਫੀਚਰ ਨੂੰ ਜਲਦ ਛੇਤੀ ਹੀ ਐਂਡ੍ਰਾਇਡ ਲਈ ਵੀ ਪੇਸ਼ ਕਰੇਗੀ।ਸਭ ਤੋਂ ਪਹਿਲਾਂ iOS ਸਟੋਰ 'ਤੇ ਜਾ ਕੇ ਵਟਸਐਪ ਦਾ ਲੇਟੈਸਟ ਵਰਜ਼ਨ ਡਾਊਨਲੋਡ ਕਰਣਾ ਹੋਵੇਗਾ। ਇਸ ਤੋਂ ਬਾਅਦ ਕਿਸੇ ਨੂੰ ਵਾਇਸ ਕਾਲ ਕਰ ਸਕਦੇ ਹਨ। ਵਾਇਸ ਕਾਲ ਦੇ ਦੌਰਾਨ ਯੂਜ਼ਰਸ ਵੀਡੀਓ ਆਈਕਾਨ 'ਤੇ ਕਲਿੱਕ ਕਰਕੇ ਵੀਡੀਓ ਕਾਲ 'ਚ ਸਵਿੱਚ ਕਰ ਸਕਦੇ ਹਨ । ਇਸ ਤੋਂ ਬਾਅਦ ਸਾਹਮਣੇ ਵਾਲੇ ਯੂਜ਼ਰ ਨੂੰ ਵੀਡੀਓ ਕਾਲ ਲਈ ਰਿਕਵੇਸਟ ਜਾਵੇਗੀ।
ਇਸ ਤੋਂ ਇਲਾਵਾ ਹੁਣ ਗਰੁਪ ਚੈਟ 'ਚ '@' ਬਟਨ ਵਿਖੇਗਾ। ਯੂਜ਼ਰਸ '@' 'ਤੇ ਕਲਿਕ ਕਰਕੇ ਗਰੁਪ ਦੇ ਅਨਰੀਡ ਮੈਸੇਜ ਨੂੰ ਪੜ ਸਕਣਗੇ ਅਤੇ ਰਿਪਲਾਈ ਕਰ ਸਕਣਗੇ। ਹੁਣ ਵੇਖਣਾ ਹੋਵੇਗਾ ਕਿ ਇਸ ਨਵੇਂ ਫੀਚਰਸ ਨੂੰ ਯੂਜ਼ਰਸ ਤੋਂ ਕਿਵੇਂ ਰਿਸਪਾਂਸ ਮਿਲਦਾ ਹੈ।