• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਆਸਟ੍ਰੇਲੀਆ ਦੇ ਡਿਪਟੀ ਪੀ.ਐਮ. ਨੇ ਮੰਗੀ ਮੁਆਫ਼ੀ

  

Share
  ਐਡੀਲੇਡ : ਆਸਟ੍ਰੇਲੀਆ ਦੇ ਵਿਆਹੇ ਹੋਏ ਡਿਪਟੀ ਪ੍ਰਧਾਨ ਮੰਤਰੀ ਬਾਰਨਬੌਏ ਜੌਇਸ ਦਫ਼ਤਰ ਦੀ ਮਹਿਲਾ ਕਰਮਚਾਰੀ ਨਾਲ ਪਿਆਰ ਦੇ ਚਲਦਿਆਂ ਵਿਵਾਦਾਂ 'ਚ ਬੁਰੀ ਤਰ੍ਹਾਂ ਫਸ ਗਏ | ਜੌਇਸ ਦੀ ਪ੍ਰੇਮਿਕਾ ਦੀਆਂ ਤਸਵੀਰਾਂ ਤੇ ਗਰਭਵਤੀ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ 'ਚ ਛਪਣ ਨਾਲ ਉਸ ਦੀ ਪਹਿਲੀ ਪਤਨੀ ਤੇ ਚਾਰੋਂ ਧੀਆਂ ਨੂੰ ਹੈਰਾਨ ਕਰ ਦਿੱਤਾ | ਮੀਡੀਆ 'ਚ ਖ਼ਬਰਾਂ ਛਪਣ ਉਪਰੰਤ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਜੌਇਸ 'ਤੇ ਉਸ ਦਾ ਭਰੋਸਾ ਨਹੀਂ ਰਿਹਾ, ਜਿਸ ਕਰਕੇ ਰਿਸ਼ਤਾ ਤੋੜ ਦਿੱਤਾ ਹੈ | ਜ਼ਿਕਰਯੋਗ ਹੈ ਕਿ ਸਰਕਾਰੀ ਨਿਯਮਾਂ ਅਨੁਸਾਰ ਪੀ.ਐਮ. ਦੀ ਆਗਿਆ ਬਿਨਾਂ ਮੰਤਰੀਆਂ ਦੇ ਸਾਥੀਆਂ ਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ, ਜਿਸ ਸਬੰਧੀ ਪੁਸ਼ਟੀ ਕਰਦੇ ਹੋਏ ਜੌਇਸ ਨੇ ਕਿਹਾ ਕਿ ਉਨ੍ਹਾਂ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਤੇ ਉਨ੍ਹਾਂ ਦੀ ਪਤਨੀ ਵਿਕੀ ਕੈਪੀਅਰ ਹੁਣ ਉਨ੍ਹਾਂ ਦੀ ਸਾਥੀ ਹੈ | ਜਦ ਦਫ਼ਤਰ 'ਚ ਕੰਮ ਕਰਦੀ ਸੀ ਉਦੋਂ ਸਾਥੀ ਨਹੀਂ ਸੀ | ਜੌਇਸ ਨੇ ਜਨਤਕ ਤੌਰ 'ਤੇ ਇਸ ਸਬੰਧੀ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਸ ਦਾ ਉਨ੍ਹਾਂ ਨੂੰ ਡੂੰਘਾ ਦੁੱਖ ਹੈ ਕਿ ਉਹ 24 ਸਾਲ ਦੇ ਵਿਵਾਹ ਦੇ ਰਿਸ਼ਤੇ ਨੂੰ ਨਹੀਂ ਨਿਭਾਅ ਸਕੇ, ਜਿਸ ਕਰਕੇ ਉਸਦੀ ਪਤਨੀ ਤੇ ਧੀਆਂ ਨੂੰ ਬਹੁਤ ਦੁੱਖ ਹੋਇਆ ਹੈ | ਨੈਸ਼ਨਲ ਪਾਰਟੀ ਆਗੂ ਦਾ ਵਿਵਾਦਾਂ 'ਚ ਭਰਿਆ ਮਸਲਾ ਜਿੱਥੇ ਦੂਸਰੀਆਂ ਪਾਰਟੀਆਂ ਦੇ ਨਿਸ਼ਾਨੇ 'ਤੇ ਹੈ, ਉਥੇ ਉਨ੍ਹਾਂ ਦੀ ਪਾਰਟੀ ਉਨ੍ਹਾਂ ਕੋਲੋਂ ਇਸ ਅਹੁਦੇ ਤੋਂ ਅਸਤੀਫ਼ਾ ਮੰਗਣ ਦੇ ਪੂਰੇ ਰੌਅ ਕਰਕੇ ਜੌਇਸ ਤੇ ਹੋਰ ਦਬਾਓ ਵਧਿਆ |