• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਗਾਇਕ ਮਨਮੋਹਣ ਵਾਰਿਸ ਨੇ ਬੀਹਲਾ ਕਬੱਡੀ ਕੱਪ ਦਾ ਪੋਸਟਰ ਕੀਤਾ ਰਲੀਜ

  

Share
  ਜੋਧਾਂ / ਸਰਾਭਾ (ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ) ਖੇਡਾਂ,ਸਿਹਤ ਅਤੇ ਸਿੱਖਿਆ ਦੇ ਖੇਤਰ ਚ ਨਾਮਣਾ ਖੱਟ ਰਹੀ ਬਾਬਾ ਦਲੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਬੀਹਲਾ ਵਲੋਂ ਇਸ ਵਰ੍ਹੇ ਦਾ ਕਬੱਡੀ ਕੱਪ ਮਿਤੀ ੨੨ ਅਤੇ ੨੩ ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।ਬੀਤੇ ਦਿਨੇ ਬੁਲੰਦ ਅਵਾਜ ਦੇ ਮਾਲਿਕ ਗਾਇਕ ਮਨਮੋਹਣ ਵਾਰਿਸ ਵਲੋਂ ਵਿਸ਼ੇਸ਼ ਤੌਰ ਤੇ ਪਿੰਡ ਬੀਹਲਾ ਪੁੱਜ ਕੇ ਇਸ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੌਕੇ ਮਨਮੋਹਣ ਵਾਰਿਸ ਨੇ ਕਿਹਾ ਕਿ ਬਾਬਾ ਦਲੀਪ ਸਿੰਘ ਸਪੋਰਟਸ ਕਲੱਬ ਵਲੋਂ ਕਬੱਡੀ ਨੂੰ ਪ੍ਰਮੋਟ ਕਰਨ ਦੇ ਨਾਲ ਨਾਲ ਕੀਤੇ ਜਾਂਦੇ ਹੋਰ ਸਮਾਜ ਸੇਵੀ ਕਾਰਜ ਸ਼ਲਾਘਾਯੋਗ ਹਨ।ਇਸ ਕਬੱਡੀ ਕੱਪ ਸਬੰਧੀ ਬਲਵਿੰਦਰ ਸਿੰਘ ਬੱਬੀ ਗਰੇਵਾਲ ਨੇ ਦੱਸਿਆ ਕਿ ਪ੍ਰਿੰਸੀਪਲ ਸਰਬਣ ਸਿੰਘ ਢੁੱਡੀਕੇ ਸ੍ਰਪਰਸਤ, ਇੰਸਪੈਕਟਰ ਸ਼ਮਸ਼ੇਰ ਸਿੰਘ ਸਰਪ੍ਰਸਤ, ਗੁਰਚਰਨ ਸਿੰਘ ਸ਼ੇਰਗਿੱਲ, ਸੀਨੀਅਰ ਚੇਅਰਮੈਨ ਪ੍ਰੀਤਮ ਸਿੰਘ ਗਰੇਵਾਲ, ਸ਼ਿੰਦਾ ਕੈਂਥ ਕਨੇਡਾ, ਚੇਅਰਮੈਨ ਬਿੰਦਰ ਗਰੇਵਾਲ, ਪਰਮ ਗਰੇਵਾਲ ਕਨੈਡਾ, ਪ੍ਰਧਾਨ ਨਿਰਮਲ ਸਿੰਘ ਨਿੰਮਾ, ਆਦਿ ਦੀ ਅਗਵਾਈ ਚ ਹੋ ਰਿਹਾ ਇਹ ਕਬੱਡੀ ਕੱਪ ਅਮਨਦੀਪ ਸਿੰਘ ਸੋਨੀ ਸਰਪੰਚ ਖੇੜੀ ਅਤੇ ਰੌਕੀ ਸੰਧੂ ਕਨੇਡਾ ਦੀ ਯਾਦ ਨੂੰ ਸਮਰਪਿਤ ਹੋਵੇਗਾ।ਇਹਨਾਂ ਖੇਡਾਂ ਦੇ ਪਹਿਲੇ ਦਿਨ ਸਕੂਲੀ ਬੱਚਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ।ਜਦ ਕਿ ਦੂਜੇ ਦਿਨ ੨੩ ਫਰਵਰੀ ਨੂੰ ਕਬੱਡੀ ੭੫ ਕਿਲੋ ਅਤੇ ਕਬੱਡੀ ਇੱਕ ਪਿੰਡ ਓਪਨ ਦੇ ਮੁਕਾਬਲੇ ਵਿਸ਼ੇਸ਼ ਆਕਰਸ਼ਨ ਹੋਣਗੇ।ਇੱਕ ਪਿੰਡ ਓਪਨ ਦੀ ਜੇਤੂ ਟੀਮ ਨੂੰ ੫੧ ਹਜਾਰ ਅਤੇ ਉਪ ਜੇਤੂ ਨੂੰ ੪੧ ਹਜਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।ਬੈਸਟ ਰੇਡਰ ਅਤੇ ਬੈਸਟ ਜਾਫੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਜਸਵੰਤ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ, ਆਦਿ ਤੋਂ ਇਲਾਵਾ ਕਲੱਬ ਦੇ ਹੋਰ ਅਹੁੱਦੇਦਾਰ ਅਤੇ ਮੈਂਬਰ ਵੀ ਹਾਜਰ ਸਨ।