• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕਾਂ ਦਾ ਮਾਮਲਾ ਲਟਕਿਆ

  

Share
  ਪਟਿਆਲਾ (ਬੁਲੰਦ ਟੀਵੀ ਚੈਨਲ) ਸੇਵਾਮੁਕਤ ਅਧਿਆਪਕਾਂ ਨੂੰ ਰੱਖਣ ਜਾਂ ਨਾ ਰੱਖਣ ਸਬੰਧੀ ਹਾਈ ਕੋਰਟ ਨੇ ਅੱਜ ਪੰਜਾਬੀ ਯੂਨੀਵਰਸਿਟੀ ਨੂੰ ਮੁੜ 17 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ ਅੱਜ ਵੀ ਹਾਈ ਕੋਰਟ ਨੂੰ ਗੋਲਮੋਲ ਜਵਾਬ ਦਿੰਦਿਆਂ ਹੋਰ ਸਮਾਂ ਦੇਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਸੇਵਾਮੁਕਤ ਅਧਿਆਪਕਾਂ ਦੀ ਯੂਨੀਵਰਸਿਟੀ ਵਿਚੋਂ ਛੁੱਟੀ ਕਰਵਾਉਣ ਲਈ ਨਾਨ-ਟੀਚਿੰਗ ਸੰਘ ਨੇ ਇਕ ਵੱਡਾ ਸੰਘਰਸ਼ ਲੜਿਆ ਸੀ। ਇਸ ਤੋਂ ਬਾਅਦ ਉਸ ਸਮੇਂ ਦੇ ਵਾਈਸ ਚਾਂਸਲਰ ਨੇ ਇਕ 3-ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਸੀ। ਇਸ ਦੇ 2 ਮੈਂਬਰਾਂ ਨੇ ਸੇਵਾਮੁਕਤ ਅਧਿਆਪਕਾਂ ਖਿਲਾਫ਼ ਆਪਣੀ ਰਿਪੋਰਟ ਦਾਇਰ ਕੀਤੀ ਸੀ। ਇਕ ਮੈਂਬਰ ਨੇ ਗੋਲਮੋਲ ਜਵਾਬ ਦਾਇਰ ਕੀਤਾ ਸੀ। ਕਮੇਟੀ ਦਾ ਫੈਸਲਾ 2-1 ਨਾਲ ਬਹੁਮਤ ਸੀ। ਇਸ ਕਾਰਨ ਪੰਜਾਬੀ ਯੂਨੀਵਰਸਿਟੀ ਦੀ ਅਥਾਰਟੀ ਜਿਹੜੀ ਕਿ ਸੇਵਾਮੁਕਤ ਅਧਿਆਪਕਾਂ ਨੂੰ ਮੁੜ ਯੂਨੀਵਰਸਿਟੀ ਵਿਚ ਰੱਖਣਾ ਚਾਹੁੰਦੀ ਹੈ, ਇਹ ਕਮੇਟੀ ਦੀ ਰਿਪੋਰਟ ਅੱਜ ਤੱਕ ਹਾਈ ਕੋਰਟ ਵਿਚ ਸਬਮਿਟ ਹੀ ਨਹੀਂ ਕੀਤੀ। ਇਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਵਾਈਸ ਚਾਂਸਲਰ ਇਸ ਮਾਮਲੇ ਨੂੰ ਲਟਕਾਉਣ ਦੇ ਚੱਕਰ ਵਿਚ ਹਨ। ਉਨ੍ਹਾਂ ਸੇਵਾਮੁਕਤ ਅਧਿਆਪਕਾਂ ਸਬੰਧੀ ਇਕ ਨਵੀਂ ਹੋਰ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਬਣ ਸਕਦੀ ਹੈ। ਇਹੀ ਕਾਰਨ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਹਾਈ ਕੋਰਟ ਤੋਂ ਵੀ ਇਹ ਚੱਕਰ ਚਲਾ ਕੇ ਲਗਭਗ 2 ਮਹੀਨਿਆਂ ਦਾ ਸਮਾਂ ਲੈ ਲਿਆ ਹੈ। ਹੁਣ ਇਹ ਸਮਾਂ ਹੀ ਦੱਸੇਗਾ ਕਿ ਪੰਜਾਬੀ ਯੂਨੀਵਰਸਿਟੀ ਸੇਵਾਮੁਕਤ ਅਧਿਆਪਕਾਂ ਦਾ ਮਾਮਲਾ ਕਿੱਧਰ ਲੈ ਕੇ ਜਾਂਦੀ ਹੈ?
ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਬਣੀ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਅਤੇ ਸੁਰਿੰਦਰ ਚੰਡੇਲ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਅਥਾਰਟੀ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। ਜਦੋਂ ਪਹਿਲੇ ਵਾਈਸ ਚਾਂਸਲਰ ਅਨੁਰਾਗ ਵਰਮਾ ਦੀ ਕਮੇਟੀ ਦਾ ਫੈਸਲਾ ਇਨ੍ਹਾਂ ਕੋਲ ਮੌਜੂਦ ਹੈ ਤਾਂ ਅਥਾਰਟੀ ਨੂੰ ਉਹ ਫੈਸਲਾ ਹੀ ਹਾਈ ਕੋਰਟ ਵਿਚ ਪੇਸ਼ ਕਰਨਾ ਚਾਹੀਦਾ ਹੈ। ਐਡਹਾਕ ਕਮੇਟੀ ਦੇ ਨੇਤਾਵਾਂ ਨੇ ਕਿਹਾ ਕਿ ਅਸੀਂ ਪਹਿਲਾ ਫੈਸਲਾ ਹੀ ਹਾਈ ਕੋਰਟ ਵਿਚ ਪੇਸ਼ ਕਰਨ ਲਈ ਸੰਘਰਸ਼ ਕਰਾਂਗੇ।
ਪੰਜਾਬ ਸਰਕਾਰ ਨੇ 1.4.2017 ਤੋਂ ਕਿਸੇ ਵੀ ਸੇਵਾਮੁਕਤ ਅਧਿਆਪਕ ਜਾਂ ਮੁਲਾਜ਼ਮ ਨੂੰ ਰੱਖਣ 'ਤੇ ਰੋਕ ਲਾਈ ਹੋਈ ਹੈ। ਸਰਕਾਰ ਨੇ ਪਿਛਲੇ ਸਮੇਂ ਯੂਨੀਵਰਸਿਟੀ ਨੂੰ 50 ਕਰੋੜ ਦੀ ਗ੍ਰਾਂਟ ਵੀ ਇਸ ਸ਼ਰਤ 'ਤੇ ਭੇਜੀ ਸੀ ਕਿ ਉਹ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਸਮੁੱਚੇ ਸੇਵਾਮੁਕਤ ਮੁਲਾਜ਼ਮਾਂ ਨੂੰ ਰਿਲੀਵ ਕਰੇਗੀ। ਯੂਨੀਵਰਸਿਟੀ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਸਰਕਾਰ ਦੀ ਗ੍ਰਾਂਟ 'ਤੇ ਵੀ ਰੋਕ ਲੱਗ ਸਕਦੀ ਹੈ।