• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਪੀ.ਐੱਮ. ਮੋਦੀ ਦੇ ਘਰ ਕੋਲ ਖੋਦਾਈ ਦੌਰਾਨ ਮਿਲੇ ਕੀਮਤੀ ਪੱਥਰ

  

Share
  ਵਡਨਗਰ (ਬੁਲੰਦ ਟੀਵੀ ਚੈਨਲ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਡਨਗਰ ਸਥਿਤ ਜੱਦੀ ਘਰ ਕੋਲ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੂੰ ਸਲਤਨਤ ਕਾਲ ਦੀ ਵਿਰਾਸਤ ਮਿਲੀ ਹੈ। ਪੁਰਾਤੱਤਵ ਅਧਿਕਾਰੀਆਂ ਨੂੰ ਖੋਦਾਈ ਦੌਰਾਨ 15ਵੀਂ ਸਦੀ ਦੇ ਸਮੇਂ ਦੀਆਂ ਬਣੀਆਂ ਹੋਈਆਂ ਪੱਕੀਆਂ ਇੱਟਾਂ ਮਿਲੀਆਂ ਹਨ। ਖੋਦਾਈ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਇੱਥੇ ਕਦੇ ਪਹਿਲਾਂ ਚੌੜੀਆਂ ਸੜਕਾਂ ਰਹੀਆਂ ਹੋਣਗੀਆਂ। ਪੁਰਾਤੱਤਵ ਦੀ ਖੋਦਾਈ ਬਰਾਂਚ ਪਿਛਲੇ ਕਈ ਦਿਨਾਂ ਤੋਂ ਪ੍ਰਾਚੀਨ ਸ਼ਹਿਰ ਦੀ ਖੋਦਾਈ ਕਰ ਰਹੀ ਹੈ।

ਏ.ਐੱਸ.ਆਈ. ਦੀ ਖੋਦਾਈ ਟੀਮ ਦੇ ਡਿਪਟੀ ਸੁਪਰਡੈਂਟ ਅਭਿਜੀਤ ਅੰਬੇਡਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੋਦਾਈ ਦੌਰਾਨ 6.3 ਮੀਟਰ ਦੀ ਡੂੰਘਾਈ 'ਤੇ ਇੱਟ ਦੀ ਬਣੀ ਇਕ ਲੇਨ ਮਿਲੀ ਜੋ ਸ਼ੁਰੂਆਤ 'ਚ ਤਾਂ ਕਾਫੀ ਚੌੜੀ ਹੈ ਪਰ ਉਸ ਦੇ ਅੱਗੇ ਇਹ ਕਾਫੀ ਪਤਲੀ ਅਤੇ ਤੰਗ ਹੈ। ਸ਼ਾਇਦ 15ਵੀਂ ਸਦੀ 'ਚ ਹੋਏ ਨਿਰਮਾਣਾਂ 'ਚ ਇਨ੍ਹਾਂ ਸੜਕਾਂ ਦੀ ਚੌੜਾਈ ਨੂੰ ਘੱਟ ਕਰ ਦਿੱਤਾ ਗਿਆ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਖੋਦਾਈ ਦੌਰਾਨ ਕਈ ਰੰਗਾਂ ਦੀਆਂ ਕੱਚ ਦੀਆਂ ਚੂੜੀਆਂ, ਪਾਲਿਸ਼ ਕੀਤੇ ਹੋਏ ਮੋਤੀ, ਕੀਮਤੀ ਪੱਥਰ ਅਤੇ ਹੋਰ ਕੱਚ ਦੀਆਂ ਚੀਜ਼ਾਂ ਮਿਲੀਆਂ ਹਨ। ਇਹ ਚੀਜ਼ਾਂ ਸਲਤਨਤ ਕਾਲ ਜਾਂ ਸੋਲੰਕੀ ਕਾਲ ਨਾਲ ਸੰਬੰਧ ਹੋ ਸਕਦੀਆਂ ਹਨ। ਅਭਿਜੀਤ ਅੰਬੇਡਕਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਵਡਨਗਰ ਦੀਆਂ ਚਾਰ ਥਾਂਵਾਂ ਦੀ ਚੋਣ ਕੀਤੀ ਹੈ, ਜਿੱਥੇ ਖੋਦਾਈ ਹੋਵੇਗੀ।