• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

'ਚੰਡੀਗੜ੍ਹ ਏਅਰਪੋਰਟ' 2 ਹਫਤਿਆਂ ਲਈ ਰਹੇਗਾ ਬੰਦ

  

Share
  ਚੰਡੀਗੜ੍ਹ (ਬੁਲੰਦ ਟੀਵੀ ਚੈਨਲ) ਰਨਵੇਅ ਅਪਗ੍ਰੇਡੇਸ਼ਨ ਦੇ ਕੰਮ ਕਾਰਨ ਚੰਡੀਗੜ੍ਹ ਹਵਾਈ ਅੱਡਾ 2 ਹਫਤਿਆਂ, 12 ਫਰਵਰੀ ਤੋਂ 26 ਫਰਵਰੀ ਤੱਕ ਬੰਦ ਰਹੇਗਾ। ਹਵਾਈ ਅੱਡੇ ਦੇ ਸਰਕਾਰੀ ਬੁਲਾਰੇ ਦੀਪੇਸ਼ ਜੋਸ਼ੀ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੋਈ ਵੀ ਫਲਾਈਟ ਉਡਾਣ ਨਹੀਂ ਭਰੇਗੀ ਅਤੇ ਇਸ ਨਾਲ ਕਰੀਬ 4000 ਲੋਕ ਪ੍ਰਭਾਵਿਤ ਹੋਣਗੇ। ਉਨ੍ਹਾਂ ਦੱਸਿਆ ਕਿ ਏਅਰਪੋਰਟ ਦੇ ਬੰਦ ਹੋਣ ਦਾ ਐਲਾਨ ਦਸੰਬਰ, 2017 'ਚ ਹੀ ਕਰ ਦਿੱਤਾ ਗਿਆ ਸੀ ਤਾਂ ਜੋ ਹਵਾਈ ਸਫਰ ਕਰਨ ਵਾਲੇ ਯਾਤਰਾ ਦੇ ਸਮੇਂ 'ਚ ਫੇਰਬਦਲ ਕਰ ਸਕਣ। ਉਨ੍ਹਾਂ ਦੱਸਿਆ ਕਿ 27 ਫਰਵਰੀ ਤੋਂ ਆਂਮ ਵਾਂਗ ਏਅਰਪੋਰਟ ਦੀਆਂ ਫਲਾਈਟਾਂ ਉਡਾਣ ਭਰ ਸਕਣਗੀਆਂ। ਹਵਾਈ ਅੱਡੇ ਤੇ ਰਨਵੇਅ ਦੀ ਲੰਬਾਈ 9,000 ਫੁੱਟ ਤੋਂ ਵਧਾ ਕੇ 10,400 ਫੁੱਟ ਕਰਨ ਲਈ ਇਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।