• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਸਰਕਾਰ ਨਵਜੋਤ ਸਿੰਘ ਸਿੱਧੂ ਦੀ ਦੇਖ-ਰੇਖ 'ਚ ਨਿਲਾਮੀ ਕਰਵਾਉਣ ਦੀ ਮੰਗ

  

Share
  ਜਲੰਧਰ (ਬੁਲੰਦ ਟੀਵੀ ਚੈਨਲ) ਭਾਜਪਾ ਨੇ ਖੱਡਾ ਦੀ ਨਿਲਾਮੀ ਦੌਰਾਨ ਚੋਰੀ ਅਤੇ ਧੋਖਾਧੜੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰ ਨਵਜੋਤ ਸਿੰਘ ਸਿੱਧੂ ਦੀ ਦੇਖ-ਰੇਖ 'ਚ ਨਿਲਾਮੀ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦੇ ਬੁਲਾਰੇ ਦੀਵਾਨ ਅਰੋੜਾ ਵੱਲੋਂ ਇਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ। ਇਸ ਪ੍ਰੈਸ ਨੋਟ 'ਚ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਇਨ੍ਹੇ ਗੰਭੀਰ ਹਨ ਤਾਂ ਉਨ੍ਹਾਂ ਨੇ 193 ਖੱਡਾਂ ਦੀ ਨਿਲਾਮੀ ਸਿੱਧੂ ਦੀ ਦੇਖ-ਰੇਖ 'ਚ ਇਕ ਕਮੇਟੀ ਬਣਾ ਕੇ ਪਾਰਦਰਸ਼ੀ ਢੰਗ ਨਾਲ ਕਰਵਾਉਣੀ ਚਾਹੀਦੀ ਹੈ। 19 ਫਰਵਰੀ ਨੂੰ 1.64 ਕਰੋੜ ਟਨ ਦੀ 48 ਰੇਤ ਖੱਡਾਂ ਅਤੇ 15 ਮਾਰਚ ਨੂੰ 2.7 ਕਰੋੜ ਟਨ ਦੀ ਸਮਰਥਾਂ ਵਾਲੀ 145 ਖੱਡਾਂ ਦੀ ਨਿਲਾਮੀ ਹੋਣ ਵਾਲੀ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪ ਮੰਨਿਆ ਸੀ ਕਿ ਗੈਰ ਕਾਨੂੰਨੀ ਰੇਤ ਦੀ ਖੁਦਾਈ ਨਾਲ ਸੂਬੇ ਦੀ ਸਰਕਾਰ ਨੂੰ 1500 ਕਰੋੜ ਦੇ ਰਿਵੈਲਿਉ ਦਾ ਨੁਕਸਾਨ ਹੋ ਰਿਹਾ ਹੈ। ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਇਹ 1500 ਕਰੋੜ ਉਨ੍ਹਾਂ ਨੇ ਨੇੜਲੇ ਆਗੂਆਂ ਦੀ ਜੇਬ 'ਚੋਂ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਖਨਨ ਮਾਫੀਆ 'ਚ ਸ਼ਾਮਿਲ ਆਪਣੇ ਆਗੂਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਸਮੇਂ 'ਤੇ ਤਨਖਾਹ ਨਹੀਂ ਮਿਲ ਰਹੀ। ਇਕ ਪਾਸੇ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੌਣਾ ਰੋ ਰਹੀ ਹੈ ਪਰ ਦੂਜੇ ਪਾਸੇ ਕਾਂਗਰਸ ਦੇ ਆਗੂਆਂ ਦੀ ਅਗਵਾਈ 'ਚ ਗੈਰ ਕਾਨੂੰਨੀ ਖੁਦਾਈ ਨਾਲ ਸਰਕਾਰ ਨੂੰ ਕਰੋੜਾ ਰੁਪਏ ਦਾ ਚੂਨਾ ਲੱਗਾ ਰਹੀ ਹੈ।