• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਵਲੋਂ ਜਿੱਤ ਦੀ ਹੈਟਿ੍ਕ

  

Share
  ਨਵੀਂ ਦਿੱਲੀ (ਬੁਲੰਦ ਟੀਵੀ ਚੈਨਲ) ਕੇਪਟਾਊਨ ਵਿਚ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਤੀਸਰੇ ਇਕ ਦਿਨਾ ਮੈਚ ਵਿਚ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਸਦਕਾ ਦੱਖਣੀ ਅਫ਼ਰੀਕਾ ਨੂੰ 124 ਦੌੜਾਂ ਨਾਲ ਹਰਾ ਕੇ 3-0 ਨਾਲ ਬੜ੍ਹਤ ਹਾਸਲ ਕਰ ਲਈ ਹੈ | ਦੱਖਣੀ ਅਫ਼ਰੀਕਾ ਦੀ ਪੂਰੀ ਟੀਮ ਭਾਰਤ ਵਲੋਂ ਦਿੱਤੇ 304 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ 40 ਓਵਰਾਂ ਵਿਚ 179 ਦੌੜਾਂ 'ਤੇ ਢੇਰ ਹੋ ਗਈ | ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ | ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (0) 'ਤੇ ਆਊਟ ਹੋ ਗਿਆ | ਭਾਰਤ ਦਾ ਦੂਸਰਾ ਵਿਕਟ ਸ਼ਿਖਰ ਧਵਨ ਵਜੋਂ ਡਿੱਗਾ ਜਿਸ ਨੇ 63 ਗੇਂਦਾਂ ਵਿਚ 12 ਚੌਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ | ਭਾਰਤ ਦਾ ਮੱਧਕ੍ਰਮ ਬਹੁਤਾ ਸਫਲ ਨਹੀਂ ਰਿਹਾ ਪਰ ਦੂਸਰੇ ਪਾਸੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲਬਾਜ਼ੀ ਕਰਦਿਆਂ ਆਪਣਾ 34ਵਾਂ ਸੈਂਕੜਾ ਪੂਰਾ ਕੀਤਾ | ਮੱਧਕ੍ਰਮ ਦੇ ਬੱਲੇਬਾਜ਼ ਅਜੰਕੇ ਰਹਾਣੇ (11), ਹਾਰਦਿਕ ਪਾਂਡਿਆ (14), ਐਮ.ਐਸ. ਧੋਨੀ (10), ਕੇਦਾਰ ਯਾਦਵ (1) ਦੌੜਾਂ ਬਣਾ ਕੇ ਸਸਤੇ ਵਿਚ ਆਊਟ ਹੋ ਗਏ | ਕਪਤਾਨ ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਨਾਬਾਦ ਰਹਿੰਦਿਆਂ 159 ਗੇਂਦਾਂ ਵਿਚ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 160 ਦੌੜਾਂ ਬਣਾਈਆਂ | ਭੁਵਨੇਸ਼ਵਰ ਕੁਮਾਰ ਨੇ ਵੀ ਨਾਬਾਦ 16 ਦੌੜਾਂ ਬਣਾਈਆਂ | ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ 'ਤੇ 303 ਦੌੜਾਂ ਬਣਾਈਆਂ | ਭਾਰਤ ਵਲੋਂ ਦਿੱਤੇ 304 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੀ ਦੱਖਣੀ ਅਫ਼ਰੀਕਾ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਤੇ ਉਸ ਦੇ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ (1) ਤੇ ਏਡੇਨ ਮਾਰਕਰਮ 32 ਦੌੜਾਂ ਬਣਾ ਕੇ ਆਊਟ ਹੋ ਗਏ | ਦੱਖਣੀ ਅਫ਼ਰੀਕਾ ਵਲੋਂ ਜੀਨ ਪਾਉਲ ਡੁਮਨੀ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ | ਇਸ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਬਾਕੀ ਬੱਲੇਬਾਜ਼ ਬਹੁਤਾ ਸਮਾਂ ਪਿੱਚ 'ਤੇ ਟਿੱਕ ਨਾ ਸਕੇ ਤੇ 40 ਓਵਰਾਂ ਵਿਚ 179 ਦੌੜਾਂ 'ਤੇ ਪੂਰੀ ਟੀਮ ਆਊਟ ਹੋ ਗਈ | ਭਾਰਤ ਨੇ ਇਹ ਮੈਚ 124 ਦੌੜਾਂ ਨਾਲ ਜਿੱਤ 3-0 ਦੀ ਬੜ੍ਹਤ ਹਾਸਲ ਕਰ ਲਈ ਹੈ