• Welcome to Bulland TV • A Multi Talent Hunt Audition on 27,28 & 29 Oct • Bulland Mini Films Promo • Dastan-E-Hunnar Promo
View Details << Back    

ਇਲਾਜ

  

Share
  ਸਵੇਰ ਦਾ ਵੇਲਾ ਸੀ। ਉਹ ਆਪਣੀ ਚਾਲੇ ਸਕੂਟਰ 'ਤੇ ਜਾ ਰਿਹਾ ਸੀ। ਇਕ ਵਿਅਕਤੀ ਨੇ ਉਸ ਨੂੰ ਹੱਥ ਦਿੱਤਾ। ਉਸ ਦੇ ਦੂਜੇ ਹੱਥ ਇਕ ਰੋਟੀ ਵਾਲਾ ਟਿਫਨ ਫੜਿਆ ਹੋਇਆ ਸੀ। ਸ਼ਾਇਦ ਉਹ ਕੋਈ ਕਰਮਚਾਰੀ ਜਾਪਦਾ ਸੀ। ਚਾਲਕ ਰੁਕ ਗਿਆ।
'ਬੇਟਾ, ਸ਼ਹਿਰ ਤੱਕ ਜਾਣਾ ਐ। ਜੇਕਰ...' ਕਹਿ ਉਹ ਸਕੂਟਰ 'ਤੇ ਬੈਠ ਗਿਆ।
'ਅੰਕਲ ਜੀ, ਮੈਨੂੰ ਕੀ ਫ਼ਰਕ ਪੈਂਦਾ ਐ?' ਰਾਹ 'ਚ ਦੋਵੇਂ ਗੱਲਾਂ ਕਰਨ ਲੱਗੇ।
'ਅੰਕਲ ਜੀ, ਤੁਸੀਂ ਕੀ ਕਰਦੇ ਹੋ?'
'ਮੈਂ ਲੋਕਲ ਥਾਣੇ ਦਾ ਮੁਨਸ਼ੀ ਹਾਂ', ਉਹ ਜ਼ਰਾ ਹੁੱਬ ਕੇ ਬੋਲਿਆ।
ਫਿਰ ਉਹ ਦਿਲ ਹੀ ਦਿਲ 'ਚ ਸੋਚਣ ਲੱਗਾ, 'ਲੱਗਦਾ ਅੱਜ ਤਾਂ ਕੰਮ ਬਣ ਹੀ ਜਾਊ ਤੇ ਨਾਲ ਹੀ ਨਾਲ ਦੁਕਾਨਦਾਰ ਦੀ ਸਾਰੀ ਗੱਲ ਉਸ ਦੇ ਕੰਨਾਂ 'ਚੋਂ ਕੱਢ ਦਿੱਤੀ, ਜਿਸ ਕੋਲੋਂ ਉਸ ਨੇ ਪੈਸੇ ਲੈਣੇ ਹਨ। ਉਹ ਉਸ ਦੇ ਕਿਵੇਂ ਚੱਕਰ 'ਤੇ ਚੱਕਰ ਕਢਵਾ ਰਿਹਾ ਏ।
'ਘਬਰਾਓ ਨਾ, ਤੁਹਾਡਾ ਸਭ ਤੋਂ ਪਹਿਲਾਂ ਸਕੂਟਰ ਉਥੇ ਖੜ੍ਹਾ ਹੋਣਾ ਚਾਹੀਦੈ, ਵੇਖ ਲੂੰ ਮੈਂ ਉਸ ਵੱਡੇ ਚੋਰ ਨੂੰ।'
ਦੁਕਾਨਦਾਰ ਦੁਕਾਨ 'ਤੇ ਸੀ। ਉਹ ਵੇਖਦੇ ਸਾਰ ਭਾਂਪ ਗਿਆ ਤੇ ਮੁਨਸ਼ੀ ਵੇਖਦੇ ਝੱਟ ਗੱਲੇ ਵੱਲ ਦੌੜਿਆ ਤੇ ਨੋਟ ਕੱਢ ਉਸ ਨੇ ਹੱਥ ਫੜਾ ਦਿੱਤੇ।
'ਹੋਰ ਦੱਸੋ, ਜਦ ਕਦੇ ਕੋਈ ਇਹੋ ਜਿਹੀ ਪ੍ਰੇਸ਼ਾਨੀ ਆਵੇ, ਸਿੱਧਾ ਬੇਝਿਜਕ ਤੁਸੀਂ ਮੇਰੇ ਕੋਲ ਆ ਜਾਣਾ। ਅਸੀਂ ਕਿਸ ਮਰਜ਼ ਦੀ ਦਵਾ ਹਾਂ। ਇਹੋ ਜਿਹੇ ਬੰਦਿਆਂ ਦਾ ਸਾਡੇ ਕੋਲ ਇਲਾਜ ਹੈ। ਹਰ ਰੋਜ਼ ਵਾਹ ਪੈਂਦਾ ਐ। ਇਸ ਤੋਂ ਪਹਿਲਾਂ ਕਈ ਸਿੱਧੇ ਕੀਤੇ ਹਨ।

ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025